Now Reading
ਵਾਤਾਵਰਨ ਹਰਿਆ ਭਰਿਆ ਰੱਖਣ ਵਾਸਤੇ ਪਿੰਡ ਤੁੜ ਲਗਾਏ ਬੂਟੇ

ਵਾਤਾਵਰਨ ਹਰਿਆ ਭਰਿਆ ਰੱਖਣ ਵਾਸਤੇ ਪਿੰਡ ਤੁੜ ਲਗਾਏ ਬੂਟੇ

ਫਤਿਹਆਬਾਦ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਤੁੜ ‘ਚ ਪੌਦੇ ਲਗਾਏ ਗਏ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਦੇ ਸੇਵਾਦਾਰ ਅਤੇ ਉਨ•ਾ ਦੇ ਨਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ•ਾ ਪ੍ਰਧਾਨ ਅਤੇ ਪਿੰਡ ਤੁੜ ਦੇ ਸਰਪੰਚ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਸਾਡਾ ਵਾਤਾਵਰਨ ਬਹੁਤ ਹੀ ਖਰਾਬ ਹੋ ਚੁੱਕਾ ਹੈ। ਇਸ ਨੂੰ ਸਾਫ ਸੁਥਰਾ ਰੱਖਣ ਲਈ ਪਿੰਡਾਂ ਦੀ ਪੰਚਾਇਤ ਅਤੇ ਸਮਾਜ ਸੇਵਕ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਾਡੀ ਪਵਿੱਤਰ ਬਾਣੀ ਵੀ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਉਪਦੇਸ਼ ਦਿੰਦੀ ਹੈ। ਵਾਤਾਵਰਨ ਵਿੱਚ ਜ਼ਹਿਰ ਘੁੱਲਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆ ਸਾਡੀਆਂ ਆਉਣ ਵਾਲੀਆ ਪੀੜ•ੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਵਾਤਾਵਰਨ ਨੂੰ ਸੰਭਾਲਣ ਵਾਸਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ‘ਚ ਸੜਕਾਂ ਦੇ ਕਿਨਾਰਿਆਂ ‘ਤੇ, ਲੋਕਾਂ ਦੇ ਘਰਾਂ ਵਿਚ ਜਾ ਕੇ ਅਤੇ ਹੋਰ ਸਾਂਝੀਆ ਥਾਂਵਾ ‘ਤੇ ਰੁੱਖ ਲਗਾ ਕੇ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ, ਮੈਂਬਰ ਲਛਮਣ ਸਿੰਘ, ਜਗਿੰਦਰ ਸਿੰਘ, ਡਾ. ਅਮਰਜੀਤ ਸਿੰਘ, ਕਾਮਰੇਡ ਜਸਬੀਰ ਸਿੰਘ, ਕਲਜੀਤ ਸਿੰਘ, ਬਖਸ਼ੀਸ਼ ਸਿੰਘ, ਸਰਵਣ ਸਿੰਘ, ਦਲਬੀਰ ਸਿੰਘ, ਜਗੀਰ ਸਿੰਘ, ਬਿਟੂ ਆਦਿ ਆਗੂ ਹਾਜ਼ਰ ਸਨ।

Scroll To Top