ਸ੍ਰੀ ਹਰਿਗੋਬਿੰਦਪੁਰ : ਸ੍ਰੀ ਹਰਿਗੋਬਿੰਦਪੁਰ ਸ਼ਹਿਰ ਕਾਲੀ ਮਾਤਾ ਮੰਦਰ ਚੌਾਕ ‘ਚ ਭਾਰਤੀ ਇਨਕਲਾਬ ਮਾਰਕਸਵਾਦੀ ਪਾਰਟੀ ਆਗੂ ਕਾਮਰੇਡ ਕਰਮ ਸਿੰਘ ਵਰਸਾਲਚੱਕ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਦੇਸ਼ ‘ਚ ਵਧ ਰਹੀ ਮਹਿੰਗਾਈ ਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ, ਚੋਣਾਂ ਦੌਰਾਨ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਵਿਰੋਧ ‘ਚ ਪੁਤਲਾ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ: ਗੁਰਦਿਆਲ ਸਿੰਘ ਘੁਮਾਣ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਰੋਜ਼ਾਨਾਂ ਤੈਅ ਕਰਨ ਦੀ ਤੇਲ ਕੰਪਨੀਆਂ ਨੂੰ ਖੁੱਲ੍ਹ ਦਿੱਤੀ ਹੈ, ਜਿਸ ਨਾਲ ਪਿਛਲੇ ਸਮੇਂ ਤੋਂ ਪਟਰੋਲ, ਡੀਜ਼ਲ ਦੀਆਂ ਕੀਮਤਾਂ ਬੇ-ਹਿਸਾਬ ਵਧ ਗਈਆਂ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸਮੁੱਚੇ ਦੇਸ਼ ‘ਚ 9, 10, 11 ਨੂੰ ਸਰਕਾਰ ਦੇ ਪੁਤਲੇ ਸਾੜੇ ਜਾਣਗੇ | ਇਸ ਮੌਕੇ ਕਾ: ਪ੍ਰੇਮ ਸਿੰਘ ਵਰਸਾਲਚੱਕ, ਕਾ: ਬਿਸੰਬਰ ਸਿੰਘ ਚੀਮਾ ਖੁੱਡੀ, ਕਸ਼ਮੀਰ ਸਿੰਘ, ਕਰਤਾਰ ਸਿੰਘ ਮੀਕੇ, ਕੁਲਵੰਤ ਸਿੰਘ, ਗੁਰਮੇਜ ਸਿੰਘ ਧੰਦੋਈ, ਭਗਤ ਰਾਮ ਸ੍ਰੀ ਹਰਿਗੋਬਿੰਦਪੁਰ, ਜਸਵੰਤ ਸਿੰਘ ਨੂਰਪੁਰ, ਪਾਲ ਸਿੰਘ ਐਨੋਕੋਟ, ਗੁਰਦਿਆਲ ਸਿੰਘ ਐਨੋਕੋਟ ਆਦਿ ਹਾਜ਼ਰ ਸਨ |