Now Reading
ਵਰਦੇ ਮੀਂਹ ‘ਚ ਵਾਲੰਟੀਅਰਾਂ ਨੇ ਨਿਭਾਈ ਡਿਊਟੀ

ਵਰਦੇ ਮੀਂਹ ‘ਚ ਵਾਲੰਟੀਅਰਾਂ ਨੇ ਨਿਭਾਈ ਡਿਊਟੀ

ਵਰਦੇ ਮੀਂਹ ‘ਚ ਵਾਲੰਟੀਅਰਾਂ ਨੇ ਨਿਭਾਈ ਡਿਊਟੀ
ਸਿੰਘੂ ਬਾਰਡਰ, 5 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਾਰਕੁੰਨਾਂ ਵਲੋਂ ਲਗਾਤਾਰ ਵਾਲੰਟੀਅਰ ਡਿਊਟੀ ਨਿਭਾਈ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਸਾਂਝੇ ਫ਼ੈਸਲੇ ਮੁਤਾਬਿਕ ਸਾਰੀਆਂ ਜਥੇਬੰਦੀਆਂ ਵਲੋਂ ਵਾਰੋ ਵਾਰੀ ਵਾਲੰਟੀਅਰ ਡਿਊਟੀਆਂ ਲਗਾਈਆਂ ਜਾ ਰਹੀਆ ਹਨ। ਜਿਸ ਤਹਿਤ ਦਿਨ ਅਤੇ ਰਾਤ ਵੀ ਜਮਹੂਰੀ ਕਿਸਾਨ ਸਭਾ ਦੇ ਆਗੂ ਲਗਾਤਾਰ ਡਿਊਟੀਆਂ ਦੇ ਰਹੇ ਹਨ।

ਇੱਕ ਪਾਸੇ ਕੇਂਦਰ ਸਰਕਾਰ ਲਗਾਤਾਰ ਮੀਟਿੰਗਾਂ ਦਰ ਮੀਟਿੰਗਾਂ ਬੁਲਾ ਕੇ ਕਿਸਾਨਾਂ ਨੂੰ ਥਕਾਉਣ ਦੀ ਨੀਤੀ ‘ਤੇ ਚੱਲ ਰਹੀ ਹੈ ਅਤੇ ਕਿਸਾਨ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹਨ।

ਕੇਂਦਰ ਦਾ ਮੁਕਾਬਲਾ ਕਰਨ ਅਤੇ ਅੰਦੋਲਨ ਨੂੰ ਕੋਈ ਵੀ ਵਿਰੋਧੀ ਖ਼ਰਾਬ ਨਾ ਕਰ ਸਕੇ, ਇਸ ਲਈ ਲਗਾਤਾਰ ਦਿਨ ਅਤੇ ਰਾਤ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆ ਹਨ। ਵਰਦੇ ਮੀਂਹ ਦੌਰਾਨ ਵੀ ਲਗਾਤਾਰ ਸਾਥੀ ਡਿਊਟੀਆਂ ਦੇ ਰਹੇ ਹਨ, ਜਿਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਵੀ ਬਣਦਾ ਹੈ ਅਤੇ ਇਹ ਸਾਰੇ ਸਾਥੀ ਹੈ ਵੀ ਸਲਾਮ ਦੇ ਕਾਬਲ ਹਨ।

See Also

Scroll To Top