ਸਿੰਘੂ ਬਾਰਡਰ, 6 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਾਰਕੁੰਨਾਂ ਵਲੋਂ ਲਗਾਤਾਰ ਵਾਲੰਟੀਅਰ ਡਿਊਟੀ ਨਿਭਾਈ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਿਕ ਸਾਰੀਆਂ ਜਥੇਬੰਦੀਆਂ ਵਲੋਂ ਵਾਰੋ ਵਾਰੀ ਵਾਲੰਟੀਅਰ ਡਿਊਟੀਆਂ ਲਗਾਈਆਂ ਜਾ ਰਹੀਆ ਹਨ। ਜਿਸ ਤਹਿਤ ਦਿਨ ਅਤੇ ਰਾਤ ਵੀ ਜਮਹੂਰੀ ਕਿਸਾਨ ਸਭਾ ਦੇ ਆਗੂ ਲਗਾਤਾਰ ਡਿਊਟੀਆਂ ਦੇ ਰਹੇ ਹਨ।

ਇੱਕ ਪਾਸੇ ਕੇਂਦਰ ਸਰਕਾਰ ਲਗਾਤਾਰ ਮੀਟਿੰਗਾਂ ਦਰ ਮੀਟਿੰਗਾਂ ਬੁਲਾ ਕੇ ਕਿਸਾਨਾਂ ਨੂੰ ਥਕਾਉਣ ਦੀ ਨੀਤੀ ‘ਤੇ ਚੱਲ ਰਹੀ ਹੈ ਅਤੇ ਕਿਸਾਨ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹਨ। ਇਸ ਸਬੰਧੀ ਜੱਸਾ ਰੁੜਕਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਡਿਊਟੀ ਦਿੰਦੀ ਹੈ। ਹਰਪ੍ਰੀਤ ਬੁਟਾਰੀ ਦੱਸਦੇ ਹਨ ਕਿ ਉਹ ਰਾਤ ਦੀ ਡਿਊਟੀ ਦੇ ਨਾਲ-ਨਾਲ ਸਟੇਜ ਦਾ ਕੰਮ ਉਸਾਰੂ ਢੰਗ ਨਾਲ ਚਲਾਉਣ ਲਈ ਵੀ ਵਾਲੰਟੀਅਰ ਡਿਊਟੀ ਨਿਭਾਉਂਦੇ ਹਨ। ਮੁਕੇਰੀਆਂ ਤੋਂ ਧਰਮਿੰਦਰ ਸਿੰਘ ਨੇ ਦੱਸਿਆ ਕਿ ਦੂਜੀਆਂ ਜਥੇਬੰਦੀਆਂ ਦੇ ਨੌਜਵਾਨ ਕਾਰਕੁੰਨ ਵੀ ਡਿਊਟੀਆਂ ਦੇ ਰਹੇ ਹਨ, ਜਿਸ ਲਈ ਵਾਰੀ ਸਿਰ ਡਿਊਟੀ ਨਿਭਾਈ ਜਾ ਰਹੀ ਹੈ।

ਕੇਂਦਰ ਦਾ ਮੁਕਾਬਲਾ ਕਰਨ ਅਤੇ ਅੰਦੋਲਨ ਨੂੰ ਕੋਈ ਵੀ ਵਿਰੋਧੀ ਖਰਾਬ ਨਾ ਕਰ ਸਕੇ, ਇਸ ਲਈ ਲਗਾਤਾਰ ਦਿਨ ਅਤੇ ਰਾਤ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆ ਹਨ। ਵਰਦੇ ਮੀਂਹ ਦੌਰਾਨ ਵੀ ਲਗਾਤਾਰ ਸਾਥੀ ਡਿਊਟੀਆਂ ਦੇ ਰਹੇ ਹਨ, ਜਿਨ੍ਹਾਂ ਦੇ ਜਜਬੇ ਨੂੰ ਸਲਾਮ ਕਰਨਾ ਵੀ ਬਣਦਾ ਹੈ ਅਤੇ ਇਹ ਸਾਰੇ ਸਾਥੀ ਹੈ ਵੀ ਸਲਾਮ ਦੇ ਕਾਬਲ ਹਨ।