ਤਰਨ ਤਾਰਨ, 7 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ‘ਚ ਆਯੋਜਿਤ ਕੀਤੀ ਗਈ। ਮੀਟਿੰਗ ਦੇ ਆਰੰਭ ‘ਚ ਦਿੱਲੀ ਸੰਘਰਸ਼ ਵਿੱਚ ਹੋਏ ਸ਼ਹੀਦਾਂ ਲਈ ਦੋ ਮਿੰਟ ਦਾ ਮੌਨ ਧਾਰਿਆ। ਮੀਟਿੰਗ ਦੀ ਪ੍ਰਧਾਨਗੀ ਦਲਜੀਤ ਸਿੰਘ ਦਿਆਲਪੁਰਾ ਨੇ ਕੀਤੀ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਫੇਲੋਕੇ, ਮਾ ਹਰਭਜਨ ਸਿੰਘ ਪੱਟੀ ਨੇ ਕਿਹਾ ਕਿ ਜੋ ਦਿੱਲੀ ਵਿਚ ਚਲ ਰਿਹਾ ਸੰਯੁਕਤ ਮੋਰਚਾ ਉਸ ਵਲੋਂ ਜੋ ਉਲੀਕੇ ਗਏ ਫੈਸਲੇ ਨੂੰ ਮੰਨਦੇ ਹੋਏ 13 ਤਾਰੀਖ ਨੂੰ ਲੋਹੜੀ ਵਾਲੇ ਦਿਨ ਪਿੰਡ -ਪਿੰਡ ਤਿੰਨ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 18 ਨੂੰ ਕਿਸਾਨ ਮਹਿਲਾ ਦਿਵਸ ਮਨਾਇਆ ਜਾਵੇਗਾ, 23 ਤਾਰੀਖ ਨੂੰ ਸੁਭਾਸ਼ ਚੰਦਰ ਬੋਸ ਦਾ ਦਿਨ ਮਨਾਇਆ ਜਾਵੇਗਾ, 7 ਤੋਂ 20 ਜਨਵਰੀ ਤੱਕ ਪਿੰਡ – ਪਿੰਡ ਮੀਟਿੰਗਾਂ ਤੇ ਜਲਸੇ ਕਰਕੇ ਜਾਗ੍ਰਤੀ ਮਹਿਮ ਚਲਾਈ ਜਾਵੇਗੀ।
ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਦਿੱਲੀ ਨੂੰ ਹਰਾਉਣ ਵਾਸਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਚੱਲ ਰਹੇ ਕਿਸਾਨ ਅੰਦੋਲਨ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਇਸ ਸਮੇਂ ਜਨਵਾਦੀ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਕੌਰ, ਨਰਿੰਦਰ ਕੌਰ ਪੱਟੀ ਨੇ ਕਿਹਾ ਕਿ 18 ਜਨਵਰੀ ਨੂੰ ਜੋ ਕਿਸਾਨ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਉਸ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਸ਼ਮੂਲੀਅਤ ਕਰਨਗੀਆਂ। ਇਸ ਮੌਕੇ ਹਾਜ਼ਰ ਲੱਖਾ ਸਿੰਘ ਮੰਨਣ, ਮਾ ਭਜਨ ਸਿੰਘ ਪੱਟੀ, ਡਾ ਸਤਨਾਮ ਸਿੰਘ ਦੇਉ, ਬੁਧ ਸਿੰਘ ਪੱਖੋਕੇ, ਕੁਲਬੀਰ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਦਿਆਲਪੁਰਾ, ਸਤਨਾਮ ਸਿੰਘ, ਸੇਵਾ ਸਿੰਘ, ਅਮਰ ਸਿੰਘ, ਪਿਆਰਾ ਸਿੰਘ, ਮੇਜ਼ਰ ਸਿੰਘ, ਨਰਿੰਜਣ ਸਿੰਘ, ਗੁਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ।
