Now Reading
ਰੇਲਵੇ ਸਟੇਸ਼ਨ ਕਿਸਾਨ ਮੋਰਚੇ ਉੱਪਰ ਅੱਜ 285ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਰੇਲਵੇ ਸਟੇਸ਼ਨ ਕਿਸਾਨ ਮੋਰਚੇ ਉੱਪਰ ਅੱਜ 285ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 3 ਅਕਤੂਬਰ (ਸੰਗਾਰਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 368ਵੇਂ ਦਿਨ ਅੱਜ 285ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਕਿਰਤੀ ਕਿਸਾਨ ਯੂਨੀਅਨ ਵੱਲੋਂ ਚੰਨਣ ਸਿੰਘ ਦੋਰਾਂਗਲਾ, ਸੁਖਦੇਵ ਰਾਜ ਬਹਿਰਾਮਪੁਰ, ਗੁਲਜ਼ਾਰ ਸਿੰਘ, ਰਘਬੀਰ ਸਿੰਘ ਉੱਚਾ ਧਕਾਲਾ ਆਦਿ ਨੇ ਇਸ ਵਿੱਚ ਹਿੱਸਾ ਲਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਐੱਸਪੀ ਸਿੰਘ ਗੋਸਲ, ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ, ਪਲਵਿੰਦਰ ਸਿੰਘ, ਕਰਨੈਲ ਸਿੰਘ ਪੰਛੀ, ਕੁਲਬੀਰ ਸਿੰਘ ਗੁਰਾਇਆ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਕਰਨੈਲ ਸਿੰਘ ਭੁੱਲੇਚੱਕ, ਮੇਜਰ ਸਿੰਘ ਰੋੜਾਂਵਾਲੀ, ਮਲਕੀਅਤ ਸਿੰਘ ਬੁੱਢਾ ਕੋਟ ਆਦਿ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ ਗਿਆਰਾਂ ਅਕਤੂਬਰ ਦੀ ਥਾਂ ਤੇ ਫੌਰੀ ਤੌਰ ਤੇ ਫੇਰ ਸ਼ੁਰੂ ਕਰਨ ਨੂੰ ਕਿਸਾਨਾਂ ਦੀ ਵੱਡੀ ਜਿੱਤ ਦੱਸਿਆ। ਕਿਸਾਨ ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਦਾ ਝੋਨਾ ਦੱਸ ਦਿਨ ਲੇਟ ਕਰ ਕੇ ਕਿਸਾਨਾਂ ਤੋਂ ਸੰਘਰਸ਼ ਕਰਨ ਦਾ ਬਦਲਾ ਲੈਣਾ ਚਾਹੁੰਦੀ ਸੀ ਪ੍ਰੰਤੂ ਦੋ ਅਕਤੂਬਰ ਦੇ ਕਿਸਾਨਾਂ ਵੱਲੋਂ ਹਾਕਮ ਧਿਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਲਗਾਤਾਰ ਧਰਨਾ ਦੇਣ ਦੇ ਪ੍ਰੋਗਰਾਮ ਤਹਿਤ ਇਹ ਹੁਕਮ ਸਰਕਾਰ ਨੂੰ ਵਾਪਸ ਲੈਣਾ ਪਿਆ।

ਆਗੂਆਂ ਨੇ ਦੱਸਿਆ ਕਿ ਇਹ ਸਾਰਾ ਕੁਝ ਸੰਘਰਸ਼ਾਂ ਦੀ ਜਿੱਤ ਹੈ ਅਤੇ ਸਾਰੀਆਂ ਜਿੱਤਾਂ ਪ੍ਰਾਪਤ ਹੋਣਗੀਆਂ। ਇਸ ਮੌਕੇ ਧਰਨਾਕਾਰੀਆਂ ਨੇ ਅੱਜ ਦੁਹਰਾਇਆ ਕਿ ਜਿੰਨਾ ਚਿਰ ਤਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਤਕ ਤਿੱਖੇ ਸੰਘਰਸ਼ ਜਾਰੀ ਰਹਿਣਗੇ ਅਤੇ ਕੇਂਦਰ ਸਰਕਾਰ ਦੇ ਹਰ ਗਲਤ ਫ਼ੈਸਲੇ ਦਾ ਡਟ ਕੇ  ਵਿਰੋਧ ਕੀਤਾ ਜਾਂਦਾ ਰਹੇਗਾ। ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਂਝੇ ਯੁੱਧਾਂ ਰਾਹੀਂ   ਮੁਕਤੀ ਦਾ ਰਾਹ ਦਰਸਾਉਣਾ ਹੈ। ਇਸ ਸਮੇਂ ਰੇਲਵੇ ਸਟੇਸ਼ਨ ਦੇ ਧਰਨੇ ਵਿਚ ਜਗਮੋਹਨ ਸਿੰਘ ਸੰਤਨਗਰ, ਨਸੀਬ ਮਸੀਹ ਮਜ਼ਦੂਰ ਆਗੂ, ਸੁਰਜਣ ਸਿੰਘ ਬਾਊਪੁਰ, ਜਸਵੰਤ ਸਿੰਘ ਪਾਹੜਾ, ਨਿਰਮਲ ਸਿੰਘ ਬਾਠ, ਹਰਦਿਆਲ ਸਿੰਘ ਸੰਧੂ, ਗਿਆਨੀ ਮਹਿੰਦਰ ਸਿੰਘ, ਬਾਪੂ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਬਲਵੰਤ ਸਿੰਘ ਗੁਰਦਾਸਪੁਰ, ਸੰਤ ਬੁਢਾ ਸਿੰਘ, ਬਾਵਾ ਰਾਮ ਆਦਿ ਵੀ ਹਾਜ਼ਰ ਸਨ।

Scroll To Top