Now Reading
ਰਣਬੀਰ ਮੌਲਵੀ ਯਾਦਗਾਰੀ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ

ਰਣਬੀਰ ਮੌਲਵੀ ਯਾਦਗਾਰੀ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ

ਫਿਲੌਰ- ਇਲਾਕੇ ਦੇ ਇਨਕਲਾਬੀ ਪਿੰਡ ਦੁਸਾਂਝ ਕਲਾਂ ‘ਚ ਅੱਜ ਰਣਬੀਰ ਸਿੰਘ ਮੌਲਵੀ ਯਾਦਗਾਰੀ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ‘ਤੇ ਬਣੀ ਯਾਦਗਾਰ ‘ਤੇ ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਝੁਲਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਅਦਾ ਕੀਤੀ। ਪਿੰਡ ਦੇ ਸਾਬਕਾ ਸਰਪੰਚ ਸੇਵਾ ਸਿੰਘ ਦੁਸਾਂਝ ਦੀ ਅਗਵਾਈ ‘ਚ ਕੀਤੇ ਇਸ ਸਮਾਗਮ ਦੌਰਾਨ ਪਿੰਡ ਦੇ ਮੁਹਤਬਰ ਅਤੇ ਲੋਕ ਲਹਿਰਾਂ ‘ਚ ਕੰਮ ਕਰਨ ਵਾਲੇ ਸਾਥੀ ਮੌਜੂਦ ਸਨ। ਇਸ ਮੌਕੇ ਸੁਸਾਇਟੀ ਵੱਲੋਂ ਸਾਥੀ ਪਾਸਲਾ ਤੋਂ ਇਲਾਵਾ, ਉੱਘੇ ਸ਼ਾਇਰ ਸੁਸ਼ੀਲ ਦੁਸਾਂਝ ਅਤੇ ਪ੍ਰਿੰ. ਗਿਆਨ ਸਿੰਘ ਦੁਸਾਂਝ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਾਥੀ ਪਾਸਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਅੱਜ ਆਜ਼ਾਦੀ ਨੂੰ ਫਿਰ ਤੋਂ ਖ਼ਤਰਾ ਪੈਦਾ ਹੋ ਗਿਆ, ਜਿਸ ਲਈ ਹੋਰ ਵੀ ਮਜ਼ਬੂਤੀ ਨਾਲ ਲੜਨਾ ਪਵੇਗਾ।

Scroll To Top