ਤਰਨ ਤਾਰਨ- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪਰਧਾਨ ਮੁਖਤਾਰ ਸਿੰਘ ਮੱਲਾ ਦੀ ਪਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸਬੋਧਨ ਕਰਦਿਆ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਕਿਸਾਨਾ ਦੀਆ ਫਸਲਾਂ ਦੇ ਭਾਅਵਾਂ ਦੇ ਮੁੱਦੇ ਤੇ ਭਾਜਪਾ ਦੀ ਮੋਦੀ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਹਨਾ ਕਿਹਾ ਕੇ ਸਰਕਾਰ ਵੱਲੋ ਐਲਾਨੇ ਭਾਅ ਨਾ ਹੀ ਡਾ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਹਨ ਅਤੇ ਨਾ ਹੀ ਐਲਾਨੇ ਭਾਅ ਉਪਰ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਗਈ ਹੈ। ਝੋਨੇ ਤੋ ਇਲਾਵਾ ਕਿਸੇ ਵੀ ਫਸਲ ਨੂੰ ਸਰਕਾਰ ਖਰੀਦਦੀ ਦੀ ਨਹੀ। ਉਹਨਾ ਕਿਸਾਨਾ ਨੂੰ ਮੋਦੀ ਦੇ ਝੂਠ ਨੂੰ ਨੰਗਿਆ ਕਰਨ ਲਈ ਸੰਘਰਸ਼ ਨੂੰ ਤੇਜ ਕਰਨ ਦਾ ਸੱਦਾ ਦਿੱਤਾ।
ਮੀਟਿੰਗ ਦੇ ਫੈਂਸਲੇ ਪਰੈਸ ਨੂੰ ਜਾਰੀ ਕਰਦਿਆ ਜਿਲਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਦਖਲ ਸਦਕਾ ਹੜ ਪੀੜਤ ਕਿਸਾਨਾ ਦੇ ਰਹਿ ਗਏ ਮੁਆਵਜੇ ਦਾ ਕੇਸ 3 ਅਗਸਤ ਨੂੰ ਡੀ ਸੀ ਦਫਤਰ ਤੋਂ ਚੰਡੀਗੜ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।ਅਤੇ ਡੀ ਸੀ ਸਹਿਬ ਵੱਲੋ ਅਣਗਹਿਲੀ ਵਰਤਣ ਵਾਲੇ ਅਧਿਕਾਰੀਆ ਦੀ ਜਵਾਬਤਲਬੀ ਵੀ ਮੰਗ ਲਈ ਗਈ ਹੈ।ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀ ਪੰਜਾਬ ਸਰਕਾਰ ਕੋਲੋ ਤਰਨ ਤਾਰਨ ਦੇ ਰਹਿ ਗਏ ਹੜ ਪੀੜਤ ਕਿਸਾਨਾ ਨੂੰ ਤਰੰਤ ਮੁਆਵਜਾ ਜਾਰੀ ਕਰਨ ਦੀ ਮੰਗ ਕੀਤੀ ਗਈ।ਅਤੇ ਕੁੱਲ ਹਿੰਦ ਕਿਸਾਨ ਸੰਘਰਸ ਤਾਲਮੇਲ ਕਮੇਟੀ ਵੱਲੋ ਉਲੀਕੇ ਪਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਚਰਨਜੀਤ ਸਿੰਘ ਬਾਠ,ਮਨਜੀਤ ਸਿੰਘ ਬੱਗੂ ਕੋਟ,ਅਜੀਤ ਸਿੰਘ ਢੋਟਾ ਨੰਬਰਦਾਰ,ਦਾਰਾ ਸਿੰਘ ਮੁੰਡਾ ਪਿੰਡ,ਨਿਰਪਾਲ ਸਿੰਘ ਜੌਣੇਕੇ,ਮਾ ਹਰਭਜਨ ਸਿੰਘ ਚੂਸਲੇਵੜ ਜਰਨੈਲ ਸਿੰਘ ਦਿਆਲਪੁਰਾ ਆਦਿ ਹਾਜਰ ਸਨ।