ਸ੍ਰੀ ਮੁਕਤਸਰ ਸਾਹਿਬ, 5 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਸ਼ੇਰੇਵਾਲਾ ਦੇ ਇੱਕ ਮਜ਼ਦੂਰ ਦੀ ਹੋਈ ਮੌਤ ਉਪਰੰਤ ਬਣਾਈ ਐਕਸ਼ਨ ਕਮੇਟੀ ਦੇ ਸੱਦੇ ‘ਤੇ ਅੱਜ ਚੌਥੇ ਦਿਨ ਧਰਨਾ ਚਲਦਾ ਰਿਹਾ। ਇਸ ਧਰਨੇ ਨੂੰ ਗੁਰੰਜਟ ਸਿੰਘ ਨੂੰ ਇਨਸਾਫ਼ ਦਵਾਓ ਸੰਘਰਸ਼ ਕਮੇਟੀ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਲਖਬੀਰ ਸਿੰਘ ਤਖਤ ਮੁਲਾਣਾ, ਹਰਪਾਲ ਸਿੰਘ, ਲੋਕ ਇਨਸਾਫ ਪਾਰਟੀ ਦੇ ਆਗੂਆਂ ਧਰਮਜੀਤ ਸਿੰਘ ਬੋਨੀ ਬੇਦੀ, ਏਐਸ ਸ਼ਾਂਤ, ਮਜ਼ਦੂਰ ਵੈਲਫੇਅਰ ਸੁਸਾਇਟੀ ਦੇ ਬੱਗਾ ਸਿੰਘ ਅਤੇ ਨੈਸ਼ਨਲ ਜਸਟਿਸ ਪਾਰਟੀ ਦੇ ਕੁਲਵਿੰਦਰ ਸਿੰਘ ਭੁੱਟੀਵਾਲਾ ਨੇ ਸੰਬੋਧਨ ਕੀਤਾ।
ਉਕਤ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਗੁਰਜੰਟ ਸਿੰਘ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਉਨਾ ਸਮਾਂ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਅੱਜ ਚੌਥੇ ਦਿਨ ਥਾਣੇ ਸਾਹਮਣੇ ਧਰਨਾ ਆਰੰਭ ਕੀਤਾ ਗਿਆ। ਇਸ ਤੋਂ ਪਹਿਲਾ ਕਥਿਤ ਦੋਸ਼ੀ ਦੇ ਘਰ ਸਾਹਮਣੇ ਧਰਨਾ ਚਲ ਰਿਹਾ ਸੀ।
