ਝਬਾਲ : ਮੰਡੀਆਂ ਵਿਚ ਕਿਸਾਨਾਂ ਦੀ ਲੁੱਟ ਘਸੁੱਟ ਰੋਕਣ ਤੇ ਹੋਰ ਮੁਸ਼ਕਲਾਂ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਸਭਾ ਦੇ ਜ਼ਿਲ੍ਹਾ ਆਗੂ ਦਵਿੰਦਰ ਸੋਹਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪ੍ਰਸ਼ੋਤਮ ਸਿੰਘ ਗਹਿਰੀ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ ਤੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਭੂਪਿੰਦਰ ਸਿੰਘ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫ਼ਤਰ ਝਬਾਲ ਅੱਗੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਡੀਆਂ ਵਿਚ ਕਿਸਾਨਾਂ ਦੀ ਲੁੱਟ ਬੰਦ ਕਰਨ, ਝੋਨੇ ਦੀ ਸਿੱਲ ਸਫ਼ਾਈ ਕਰਨ ਤੋਂ ਬਾਅਦ ਚੈੱਕ ਕਰਨ, ਮੰਡੀਆਂ ਦੇ ਗੇਟਾਂ ‘ਤੇ ਸਿੱਲ ਚੈੱਕ ਕਰਨ ਵਾਲੀਆਂ ਲਗਾਈਆਂ ਮਸ਼ੀਨਾਂ ਤੁਰੰਤ ਹਟਾਉਣ, ਮੰਡੀ ਵਿਚ ਜਿਣਸ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਰਿਹਾਇਸ਼, ਪੀਣ ਵਾਲੇ ਪਾਣੀ ਤੇ ਫਲੱਸ਼ਾਂ ਦਾ ਪ੍ਰਬੰਧ ਕਰਨ, ਵੱਧ ਤੋਲੇ ਜਾ ਰਹੇ ਝੋਨੇ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਪੱਟੀ ਵਿਖੇ ਆੜ੍ਹਤੀਏ ਵੱਲੋਂ ਕਿਸਾਨਾਂ ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ| ਇਸ ਧਰਨੇ ਵਿਚ ਕੈਪਟਨ ਸਿੰਘ ਬਘਿਆੜੀ, ਪਿ੍ਥੀਪਾਲ ਮਾੜੀਮੇਘਾ, ਜਸਪਾਲ ਸਿੰਘ ਝਬਾਲ, ਜਸਬੀਰ ਸਿੰਘ ਗੰਡੀਵਿੰਡ, ਹਰਦੀਪ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੋਚਾਹਲ, ਸੁਖਵੰਤ ਸਿੰਘ ਮੰਨਣ, ਸੁਰਿੰਦਰ ਸਿੰਘ ਬਿੱਲਾ, ਸੁਖਵਿੰਦਰ ਸਿੰਘ ਦੋਦੇ ਸਮੇਤ ਕਿਸਾਨ ਹਾਜ਼ਰ ਸਨ|