Now Reading
ਮਹਾਂ ਰੈਲੀ ਵਿਚ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ

ਮਹਾਂ ਰੈਲੀ ਵਿਚ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ

ਹਰੀਕੇ ਪੱਤਣ : ਭਾਰਤੀ ਇਨਕਲਾਬੀ ਮਾਰਕਸੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 12 ਤੋਂ 21 ਨਵੰਬਰ ਤਕ ਲੋਕ ਜਗਾਓ ਲੁਟੇਰੇ ਭਜਾਓ ਦੇ ਨਾਅਰੇ ਹੇਠ ਜਥਾ ਮਾਰਚ ਪੂਰੇ ਪੰਜਾਬ ਵਿਚ ਕੀਤਾ ਜਾ ਰਿਹਾ ਹੈ ਜੋ ਕਿ ਅੱਜ ਹਰੀਕੇ ਵਿਖੇ ਪੁੱਜਾ| ਹਰੀਕੇ ਚੌਕ ਵਿਚ ਪੁੱਜਣ ਤੇ ਜਥਾ ਮਾਰਚ ਦਾ ਨਿੱਘਾ ਮਾਰਚ ਦਾ ਨਿੱਘਾ ਸਵਾਗਤ ਕੀਤਾ| ਇਸ ਮੌਕੇ ਬਾਬਾ ਦਿਲਬਾਗ ਸਿੰਘ ਕਿੜੀਆਂ, ਸਵਰਨ ਸਿੰਘ ਗੰਡੀਵਿੰਡ ਅਤੇ ਅਮਰਜੀਤ ਸਿੰਘ ਹਰੀਕੇ ਦੀ ਪ੍ਰਧਾਨਗੀ ਹੇਠ ਕਾਨਫਰੰਸ ਕੀਤੀ ਗਈ |ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀ ਖਾਸ ਕਰਕੇ ਦਲਿਤਾਂ ਅਤੇ ਔਰਤਾਂ ਤੇ ਜਾਨ ਲੇਵਾ ਹਮਲੇ ਕਰ ਰਹੀ ਹੈ | ਇਸ ਸਰਕਾਰ ਨੇ ਨੋਟਬੰਦੀ ਕਰਕੇ ਜੀ.ਐੱਸ.ਟੀ. ਲੋਕਾਂ ‘ਤੇ ਥੋਪ ਕੇ ਆਮ ਵਰਗ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਵੀ ਬੁਰੀ ਤਰ੍ਹਾਂ ਫੇਲ ਹੋਏ ਹਨ| ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਵਿਚ ਗ਼ੈਰ ਵਿਗਿਆਨਕ ਇ ਤਿਹਾਸ ਪੜ੍ਹਾਉਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੇ ਲੋਕਾਂ ‘ਤੇ ਹਮਲੇ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਦੇਸ਼ ਧਰੋਹੀ ਕਿਹਾ ਜਾ ਰਿਹਾ ਹੈ| ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ| ਲੋਕ ਮਾਰੂ ਨੀਤੀਆਂ ਕਾਰਨ ਵਿਦਿਆ ਸਹੂਲਤਾਂ ਆਮ ਲੋਕਾਂ ਕੋਲੋਂ ਖੁਸਦੀਆਂ ਜਾ ਰਹੀਆਂ ਹਨ| ਉਨ੍ਹਾਂ ਨੇ ਜਲੰਧਰ ਵਿਖੇ 10 ਦਸੰਬਰ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਅਤੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭਿ੍ਸ਼ਟਾਚਾਰ ਦੇ ਖਾਤਮੇ ਲਈ ਸਾਂਝੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਭਰੋਸਾ ਦਿੱਤਾ| ਇਸ ਮੌਕੇ ਕਾਮਰੇਡ ਨਿਰਪਾਲ ਸਿੰਘ ਜੌਣੇਕੇ ਨੇ ਕਾਨਫਰੰਸ ਵਿਚ ਪਹੁੰਚੇ ਆਗੂਆਂ ਅਤੇ ਕਿਸਾਨ ਮਜ਼ਦੂਰਾਂ ਦਾ ਧੰਨਵਾਦ ਕੀਤਾ| ਇਸ ਸਮੇਂ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਕਾਮਰੇਡ ਨਿਰਪਾਲ ਸਿੰਘ ਜੌਣੇਕੇ, ਅਮਰਜੀਤ ਸਿੰਘ ਹਰੀਕੇ, ਜਗਜੀਤ ਸਿੰਘ ਹਰੀਕੇ, ਬਲਵੰਤ ਸਿੰਘ ਅਤੇ ਦਿਆਲ ਸਿੰਘ ਲਹੁਕਾ ਆਦਿ ਹਾਜ਼ਰ ਸਨ|

Scroll To Top