Now Reading
ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਹੋਈ

ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਹੋਈ

ਤਰਨ ਤਾਰਨ : ਮਨਰੇਗਾ ਮਜ਼ਦੂਰਾਂ ਦੀ ਇਕ ਭਰਵੀਂ ਮੀਟਿੰਗ ਪਿੰਡ ਉਸਮਾਂ ਵਿਖੇ ਤਰਸੇਮ ਸਿੰਘ ਉਸਮਾਾ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਤੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਰਤੀਆਾ ਦੇ ਹੱਕ ‘ਚ ਬਣੇ ਕਾਨੂੰਨਾਂ ‘ਚ ਭਾਰੀ ਸੋਧਾਂ ਕੀਤੀਆਂ ਜਾ ਰਹੀਆਂ ਹੈ| ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਾ ਨੂੰ ਸਮੇਂ ਸਿਰ ਕੰਮ ਨਹੀਂ ਦਿੱਤਾ ਜਾ ਰਿਹਾ| ਕਈਆਂ ਚਿਰਾਂ ਤੋਂ ਉਨ੍ਹਾਂ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਿਹਾੜੀ ਦਿੱਤੀ ਜਾਵੇ ਘਰੇਲੂ ਕੰਮਕਾਰ ਕਰਨ ਵਾਲੀਆਂ ਔਰਤਾਂ, ਘਰਾਂ ‘ਚ ਸਫ਼ਾਈ ਕਰਨ ਅਤੇ ਹੋਰ ਕੰਮਕਾਜ ਕਰਨ ਵਾਲੀਆਂ ਔਰਤਾਂ ਨੂੰ 2008 ਦੇ ਕਾਨੂੰਨ ਮੁਤਾਬਕ ਘਰੇਲੂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਵੀ ਨਿਰਮਾਣ ਮਜ਼ਦੂਰਾਂ ਵਾਲੀਆਂ ਸਹੂਲਤਾਂ ਫੌਰੀ ਤੌਰ ‘ਤੇ ਜਾਰੀ ਕੀਤੀਆਂ ਜਾਣ | ਉਕਤ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ ਸਾਰਾ ਸਾਲ ਹੀ ਕੰਮ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਦਿਹਾੜੀ ਘੱਟੋ ਘੱਟ ਛੇ ਸੌ ਰੁਪਏ ਪ੍ਰਤੀ ਦਿਨ ਕੀਤੀ ਜਾਵੇ ਹਫ਼ਤੇ ਵਿਚ ਇਕ ਛੁੱਟੀ ਦਿੱਤੀ ਜਾਵੇ, ਮਨਰੇਗਾ ਤਹਿਤ ਜੌਬ ਕਾਰਡ ਬਿਨਾਾ ਭੇਦਭਾਵ ਬਣਾ ਕੇ ਦਿੱਤੇ ਜਾਣ| ਅੰਤ ਵਿਚ ਮਨਰੇਗਾ ਮਜ਼ਦੂਰਾਂ ਦੀ ਚੋਣ ਕੀਤੀ ਗਈ ¢ਜਿਸ ਵਿਚ ਤਰਸੇਮ ਸਿੰਘ, ਸੁਖਜਿੰਦਰ ਕੌਰ, ਸਕੱਤਰ ਹਰਜੀਤ ਕੌਰ, ਲਾਭਪ੍ਰੀਤ ਕੌਰ, ਖ਼ਜ਼ਾਨਚੀ ਹਰਬੰਸ ਕੌਰ, ਜਥੇਬੰਦਕ ਸਕੱਤਰ ਦਲਜੀਤ ਕੌਰ ਆਦਿ ਚੁਣੇ ਗਏ |

Scroll To Top