Now Reading
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪਿੰਡ ਵਡਾਲਾ ਕਲਾਂ ਵਿਖੇ ਕਾਨਫ਼ਰੰਸ 13 ਨੂੰ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪਿੰਡ ਵਡਾਲਾ ਕਲਾਂ ਵਿਖੇ ਕਾਨਫ਼ਰੰਸ 13 ਨੂੰ

ਬਾਬਾ ਬਕਾਲਾ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਇਕ ਵਿਸ਼ਾਲ ਕਾਨਫ਼ਰੰਸ 13 ਨਵੰਬਰ ਨੂੰ ਪਿੰਡ ਵਡਾਲਾ ਕਲਾਂ (ਬਾਬਾ ਬਕਾਲਾ ਸਾਹਿਬ) ਵਿਖੇ ਕਰਵਾਈ ਜਾ ਰਹੀ ਹੈ | ਇਸ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੰਜਾਬ ਭਰ ‘ਚ ਚਲਾਈ ਜਾ ਰਹੀ ਜਾਗੋ ਜਥੇਬੰਦ ਹੋਵੋ ਜਮਾਤ ਤਹਿਤ ਜਾਤ ਸੈਕੂਲਰ ਸਮਾਜ ਸਿਰਜਣ ਲਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਸੂਬਾਈ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੇਗੀ | ਕਾਨਫ਼ਰੰਸ ਨੂੰ ਕਾਮਯਾਬ ਬਣਾਉਣ ਲਈ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਵੱਖ-ਵੱਖ ਪਿੰਡਾਂ ‘ਚ ਤਿਆਰੀਆਂ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਤੋਰਿਆ ਗਿਆ ਤੇ ਕਾਮਰੇਡ ਅਮਰੀਕ ਸਿੰਘ ਦਾਊਦ, ਨਰਿੰਦਰ ਸਿੰਘ ਵਡਾਲਾ, ਕਮਲ ਸ਼ਰਮਾ ਮੱਦ ਤੇ ਸ਼ਿੰਗਾਰਾ ਸਿੰਘ ਸੁਧਾਰ ਆਦਿ ਬੁਲਾਰਿਆਂ ਨੇ ਲੋਕਾਂ ਨੂੰ ਇਸ ਕਾਨਫ਼ਰੰਸ ‘ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ | ਇਸ ਸਬੰਧੀ ਕਾਮਰੇਡ ਜਸਵੰਤ ਸਿੰਘ ਬਾਬਾ ਬਕਾਲਾ, ਬਲਵਿੰਦਰ ਸਿੰਘ, ਸੂਬਾ ਸਿੰਘ ਵਡਾਲਾ, ਟਹਿਲ ਸਿੰਘ ਵਡਾਲਾ, ਦਲਬੀਰ ਸਿੰਘ ਜਮਾਲਪੁਰ, ਹਰਦੇਵ ਸਿੰਘ ਬੁਤਾਲਾ, ਅਰਜਨ ਸਿੰਘ ਖੱਬੇ, ਮਿੰਟੂ ਵਜ਼ੀਰ, ਲਖਵਿੰਦਰ ਸਿੰਘ ਦਾਊਦ, ਬੀਰ ਸਿੰਘ ਬੁੱਟਰ, ਸਵਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਆਦਿ ਹਾਜ਼ਰ ਸਨ|


 

Scroll To Top