Now Reading
ਭਾਈ ਜੈਤਾ ਜੀ ਦੀ ਜਨਮ ਭੂਮੀ ਗੱਗੋਮਾਹਲ ਲਈ ਜਥਾ ਹੋਇਆਂ ਰਵਾਨਾ

ਭਾਈ ਜੈਤਾ ਜੀ ਦੀ ਜਨਮ ਭੂਮੀ ਗੱਗੋਮਾਹਲ ਲਈ ਜਥਾ ਹੋਇਆਂ ਰਵਾਨਾ

ਨਕਦੋਰ: ਦਿਹਾਤੀ ਮਜ਼ਦੂਰਾਂ ਸਭਾ ਵੱਲੋਂ ਅੱਜ ਪਿੰਡ ਗੱਗੋਮਾਹਲ ਲਈ ਇੱਕ ਜਥਾ ਰਵਾਨਾ ਕੀਤਾ ਗਿਆ। ਇਹ ਜਥਾ ਇਥੋਂ ਨੇੜਲੇ ਪਿੰਡ ਮਹੂੰਵਾਲ ਤੋਂ ਸ਼ਹੀਦ ਦੇਸ ਰਾਜ ਸਹੋਤਾ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਰਵਾਨਾ ਕੀਤਾ ਗਿਆ। ਸਦੀਆਂ ਤੋਂ ਜਾਰੀ ਸਮਾਜਕ ਨਾਬਰਾਬਰੀ ਅਤੇ ਉਚ ਜਾਤੀ ਹੰਕਾਰ ਦੀ ਮੰਦਭਾਵਨਾ ‘ਚੋਂ ਉਪਜਦੇ ਜਾਤੀਪਾਤੀ ਅੱਤਿਆਚਾਰਾਂ ਦੇ ਸਦੀਵੀਂ ਖਾਤਮੇਂ ਲਈ ਪੜਾਅਵਾਰ ਫੈਸਲਾਕੁੰਨ ਸੰਗਰਾਮ ਲਈ ਕੀਤੇ ਜਾ ਰਹੇ ਜਥਾ ਮਾਰਚ ‘ਚ ਇਹ ਜਥਾ ਸ਼ਾਮਲ ਹੋਵੇਗਾ। ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਉ ਮਾਰਚ” ਦੀ ਆਰੰਭਤਾ ਭਾਈ ਜੈਤਾ ਜੀ ਦੀ ਜਨਮ ਭੂਮੀ ਪਿੰਡ ਗੱਗੋਮਾਹਲ ਤੋਂ ਹੋਵੇਗੀ ਅਤੇ ਇਹ ਜਥਾ ਪੂਰੇ ਪ੍ਰਾਂਤ ਅੰਦਰ ਲੋਕਾਂ ਨੂੰ ਜਾਗਰੂਕ ਕਰੇਗਾ।
ਅੱਜ ਮਹੂੰਵਾਲ ‘ਚ ਕੀਤੇ ਇਕੱਠ ਨੂੰ ਸੀਟੀਯੂ ਦੇ ਸੀਨੀਅਰ ਮੀਤ ਪ੍ਰਧਾਨ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਦਾਊਂਦ ਨੇ ਸੰਬੋਧਨ ਕਰਦਿਆਂ ਇਸ ਜਥੇ ਦੇ ਮੰਤਵ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ। ਆਗੂਆਂ ਨੇ ਦੱਸਿਆ ਕਿ ਇਹ ਜਥਾ ਪੰਜਾਬ ਦੇ ਸਾਰੇ ਜ਼ਿਲਿ•ਆਂ ‘ਚ ਵਿਸ਼ਾਲ ਜਨਸਭਾਵਾਂ ਨੂੰ ਸੰਬੋਧਨ ਕਰੇਗਾ। ਇਹ ਮਾਰਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੀ ਜਨਮ ਭੂਮੀ ਗੱਗੋਮਾਹਲ (ਅੰਮ੍ਰਿਤਸਰ) ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਪੰਜਾਬ ਦਾ ਦੌਰਾ ਕਰਨ ਉਪਰੰਤ 1 ਅਗਸਤ ਨੂੰ ਗਦਰੀ ਬਾਬਾ ਮੰਗੂ ਰਾਮ ਦੀ ਜਨਮ ਭੂਮੀ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਸੰਪੰਨ ਹੋਵੇਗਾ।
ਇਸ ਜਥਾ ਮਾਰਚ ਦੌਰਾਨ ਬੇਜ਼ਮੀਨੇ ਪੇਂਡੂ ਮਜ਼ਦੂਰਾਂ, ਜਿਨ•ਾਂ ‘ਚ ਬਹੁਤ ਭਾਰੀ ਹਿੱਸਾ ਦਲਿਤਾਂ ਦਾ ਹੈ, ਦੀਆਂ ਰੋਜ਼ਗਾਰ, ਸਿਹਤ ਸੇਵਾਵਾਂ, ਇਕਸਾਰ ਮਿਆਰੀ ਸਿੱਖਿਆ, ਰੋਟੀ-ਕੱਪੜਾ-ਮਕਾਨ, ਜਨਤਕ ਵੰਡ ਪ੍ਰਣਾਲੀ, ਰਿਹਾਇਸ਼ੀ ਤੇ ਰੂੜੀਆਂ ਲਈ ਥਾਵਾਂ, ਮਕਾਨ ਬਨਾਉਣ ਲਈ ਗਰਾਂਟਾਂ, ਵਾਹੀਯੋਗ ਜ਼ਮੀਨਾ ਦਿੱਤੇ ਜਾਣ ‘ਤੇ ਕਰਜ਼ਿਆਂ ‘ਤੇ ਲੀਕ ਮਾਰੇ ਜਾਣ ਆਦਿ ਦੇ ਨਾਲ ਨਾਲ ਸਭਨਾਂ ਧਾਰਮਿਕ ਸਥਾਨਾਂ, ਸ਼ਮਸ਼ਾਨ ਭੂਮੀਆਂ, ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਵਰਤੋਂ ਸਬੰਧੀ ਅਤੇ ਜਨਤਕ ਸਮਾਗਮਾਂ ਸਮੇਂ ਜਾਤੀ ਅਧਾਰਤ ਵਿਤਕਰੇ ਤੇ ਤੁਰੰਤ ਰੋਕ ਲਾਏ ਜਾਣ ਦੀਆਂ ਮੰਗਾਂ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਸਾਥੀ ਪਾਸਲਾ ਨੇ ਇਸ ਜਥੇ ਨੂੰ ਰਵਾਨਾ ਕੀਤਾ।

Scroll To Top