Now Reading
ਬੰਦ ਦੇ ਸੱਦੇ ‘ਤੇ ਸਰਦੂਲਗੜ੍ਹ ਬਜਾਰ ਬੰਦ

ਬੰਦ ਦੇ ਸੱਦੇ ‘ਤੇ ਸਰਦੂਲਗੜ੍ਹ ਬਜਾਰ ਬੰਦ

ਸਰਦੂਲਗੜ੍ਹ : ਹਰ ਰੋਜ਼ ਤੇਲ ਡੀਜਲ ਪੈਟਰੋਲ ਅਤੇ ਰਸੋਟੀ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਅਤੇ ਲੱਕ ਤੋੜ ਮਹਿੰਗਈ ਅਤੇ ਬੇਰੁਜਗਾਰੀ ਦੇ ਖਿਲਾਫ ਖੱਬੀਆਂ ਪਾਰਟੀਆਂ ਵਲੋਂ ਬੰਦ ਦੇ ਸੱਦੇ ‘ਤੇ ਅੱਜ ਸਰਦੂਲਗੜ੍ਹ ਕਸਬਾ ਮੁਕੰਮਲ ਬੰਦ ਰਿਹਾ। ਇਸ ਮੌਕੇ ਕਾ. ਲਾਲ ਚੰਦ ਸਰਦੂਲਗੜ੍ਹ ਅਤੇ ਕਾ. ਜਗਰਾਜ ਸਿੰਘ ਹਰਿਕੇ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਮੋਦੀ ਸਰਕਾਰ ਦੇ ਅੱਛੇ ਦਿਨਾਂ ਦਾ ਵਾਅਦਾ, 15-15 ਲੱਖ ਰੁਪਏ ਸਭ ਦੇ ਖਾਤਿਆਂ ‘ਚ ਪਾਉਣ ਅਤੇ ਦੋ ਕਰੋੜ ਸਲਾਨਾਂ ਨੌਕਰੀਆਂ ਆਦਿ ਦਾ ਵਾਅਦਾ ਕੀਤਾ ਸੀ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਬੁਲਾਰਿਆਂ ਨੇ ਮੰਗ ਕੀਤੀ ਕਿ ਤੇਲ, ਰਸੋਈ ਗੈਸ, ਪੈਟਰੋਲ, ਡੀਜਲ ਨੂ ੰਜੀ.ਐਸ.ਟੀ. ਦੇ ਘੇਰੇ ਵਿਚ ਲਿਆਦਾ ਜਾਵੇ ਅਤੇ ਸੂਬਾ ਸਰਕਾਰ ਵੀ ਆਪਣੇ ਟੈਕਸ ਘੱਟ ਕਰਕੇ ਲੋਕਾਂ ਨੂੰ ਰਾਹਤ ਦੇਵੇ।। ਇਸ ਮੌਕੇ ਕਾ. ਸੁਰਿੰਦਰ ਕੁਮਾਰ ਫੱਤਰ ਵਾਲੇ, ਕਾ. ਪੂਰਨ ਸਿੰਘ, ਕਾ. ਕਰਨੈਲ ਸਿੰਘ, ਕਾ. ਜਰਨੈਲ ਸਿੰਘ, ਕਾ. ਮਹਿੰਦਰ ਸਿੰਘ ਝੰਡਾ ਸਿੰਘ, ਨੌਜਵਾਨ ਆਗੂ ਬੰਸੀ ਲਾਲ, ਗਨੇਸ਼ ਕੁਮਾਰ ਰਾਮੂ, ਕੇਵਲ ਸਿੰਘ ਰੋੜਕੀ ਅਤੇ ਰਿਟਾਇਰ ਮੁਲਾਜ਼ਮ ਆਤਮਾ ਸਿੰਘ ਆਦਿ ਉਚੇਚੇ ਤੌਰ ‘ਤੇ ਅਗਵਾਈ ਕਰਨ ਵਾਲਿਆਂ ‘ਚ ਸ਼ਾਮਲ ਸਨ। ।

Scroll To Top