Now Reading
ਬਠਿੰਡਾ ਪੁੱਜਣ ‘ਤੇ ਜਥੇ ਦਾ ਜ਼ੋਰਦਾਰ ਸਵਾਗਤ ਹੋਵੇਗਾ

ਬਠਿੰਡਾ ਪੁੱਜਣ ‘ਤੇ ਜਥੇ ਦਾ ਜ਼ੋਰਦਾਰ ਸਵਾਗਤ ਹੋਵੇਗਾ

ਬਠਿੰਡਾ : ਦਿਹਾਤੀ ਮਜਦੂਰ ਸਭਾ ਵੱਲੋਂ ਪੰਜਾਬ ਦੇ ਸਾਰੇ ਜਿਲਿ•ਆਂ ਵਿੱਚ ਕੀਤੇ ਜਾ ਰਹੇ ਮੰਨੂਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ ਦਾ 30 ਜੁਲਾਈ ਨੂੰ ਬਠਿੰਡਾ ਪੁੱਜਣ ‘ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਸਭਾ ਦੇ ਜਿਲ•ਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਸਕੱਤਰ ਸਾਥੀ ਮਹੀਪਾਲ ਨੇ ਦਿੱਤੀ। ਦੋਹਾਂ ਆਗੂਆਂ ਨੇ ਦੱਸਿਆ ਕਿ ਉਕਤ ਜੱਥੇ ਦੇ ਆਗੂ 30 ਅਤੇ 31 ਜੁਲਾਈ ਨੂੰ ਹਰ ਬਲਾਕ ਦੇ ਇੱਕ ਪਿੰਡ ‘ਚ ਪ੍ਰਭਾਵਸ਼ਾਲੀ ਮਜਦੂਰ ਇਕੱਤਰਤਾ ਨੂੰ ਸੰਬੋਧਨ ਕਰਨਗੇ। ਆਗੂਆਂ ਨੇ ਅੱਗੇ ਦੱਸਿਆ ਕਿ ਉਕਤ ਸੂਬਾਈ ਜਥਾ ਸਭਾ ਦੇ ਪੰਜਾਬ ਦੇ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ ‘ਚ 22 ਜੁਲਾਈ ਤੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੇ ਜਨਮ ਸਥਾਨ ਗੱਗੋਮਾਹਲ (ਅਮ੍ਰਿਤਸਰ) ਤੋਂ ਆਰੰਭ ਹੋਇਆ ਸੀ ਅਤੇ ਪਹਿਲੀ ਅਗਸਤ ਨੂੰ ਪ੍ਰਸਿੱਧ ਦੇਸ਼ਭਗਤ ਗਦਰੀ ਬਾਬਾ ਮੰਗੂਰਾਮ ਜੀ ਦੀ ਜਨਮਭੂਮੀ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਜਾ ਕੇ ਸੰਪੰਨ ਹੋਵੇਗਾ। ਦੇਸ਼ ਦੇ ਕਰੋੜਾਂ ਬੇਜ਼ਮੀਨੇ ਸਾਧਨਹੀਨ ਪੇਂਡੂ ਮਜਦੂਰਾਂ, ਜਿੰਨ•ਾਂ ‘ਚ ਵਧੇਰੇ ਗਿਣਤੀ ਦਲਿਤਾਂ ਅਤੇ ਕਬਾਇਲੀਆਂ ਦੀ ਹੈ, ਦੀ ਅੰਨ•ੀ ਆਰਥਕ ਲੁੱਟ ਅਤੇ ਉਨ•ਾਂ ‘ਤੇ ਹੁੰਦੇ ਅਮਾਨਵੀ ਜਾਤੀਪਾਤੀ ਜ਼ੁਲਮਾਂ ਦੇ ਸਦੀਵੀ ਖਾਤਮੇ ਦੇ ਫੈਸਲਾਕੁੰਨ ਸੰਗਰਾਮ ਦੇ ਪਹਿਲੇ ਪੜਾਅ ‘ਚ ਉਕਤ ਮਾਰਚ ਕੀਤਾ ਜਾ ਰਿਹਾ ਹੈ। ਅਗਲੇ ਪੜਾਅ ‘ਚ ਸੂਬੇ ਦੇ ਸਾਰੇ ਜ਼ਿਲ•ਾ ਕੇਂਦਰਾਂ ‘ਤੇ ਦਿਨ ਰਾਤ ਦੇ ਧਰਨਾ/ਪ੍ਰਦਰਸ਼ਨ ਕੀਤੇ ਜਾਣਗੇ ਅਤੇ ਫਿਰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Scroll To Top