Now Reading
ਫਿਰਕਾਪ੍ਰਸਤੀ ਤੇ ਜਨੂੰਨੀ ਕੱਟੜ ਪੰਥੀ ਜ਼ਹਿਰ ਫ਼ੈਲਾਉਣ ਵਿਰੁੱਧ ਰੋਸ ਮਾਰਚ

ਫਿਰਕਾਪ੍ਰਸਤੀ ਤੇ ਜਨੂੰਨੀ ਕੱਟੜ ਪੰਥੀ ਜ਼ਹਿਰ ਫ਼ੈਲਾਉਣ ਵਿਰੁੱਧ ਰੋਸ ਮਾਰਚ

ਅਜਨਾਲਾ : ਅੱਜ ਅਜਨਾਲਾ ਦੇ ਬਾਜ਼ਾਰਾਂ ‘ਚ ਦੁਸਹਿਰੇ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਤੇ ਤਹਿਸੀਲ ਸਕੱਤਰ ਕਾ. ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ ‘ਚ ਤਹਿਸੀਲ ਭਰ ਦੇ ਕਾਰਕੁਨਾਂ ਤੇ ਹਮਦਰਦਾਂ ਨੇ ਕਥਿਤ ਮਨੂੰਵਾਦੀ -ਫਿਰਕਾਪ੍ਰਸਤੀ ਤੇ ਜਨੂੰਨੀ ਕੱਟੜ ਪੰਥੀ ਜ਼ਹਿਰ ਫ਼ੈਲਾਉਣ ਵਾਲੇ ਸੰਘ ਪਰਿਵਾਰ -ਭਾਜਪਾ ਦੇ ਮੁੱਖ ਪ੍ਰਚਾਰਕ ਭਾਗਵਤ ਵਿਰੁੱਧ ਰੋਸ ਮਾਰਚ, ਮੁਜ਼ਾਹਰਾ ਤੇ ਸੜਕੀ ਜਾਮ ਲਗਾ ਕੇ ਪੁੱਤਲਾ ਫੂਕ ਪਿੱਟ ਸਿਆਪਾ ਕੀਤਾ | ਇਸ ਤੋਂ ਪਹਿਲਾਂ ਪਾਰਟੀ ਦੇ ਤਹਿਸੀਲ ਦਫ਼ਤਰੀ ਕੰਪਲੈਕਸ ਵਿਖੇ ਕਰਵਾਈ ਗਈ ਦੁਸਹਿਰੇ ਤਿਉਹਾਰ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਸੰਘ ਪਰਿਵਾਰ ਤੇ ਮੋਦੀ ਸਰਕਾਰ ‘ਤੇ ਤਿੱਖੇ ਰਾਜਸੀ ਹਮਲੇ ਕੀਤੇ ਤੇ ਕਿਹਾ ਕਿ ਸੰਘ ਦੇ ਮੁੱਖ ਪ੍ਰਚਾਰਕ ਭਾਗਵਤ ਵਲੋਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਿੰਦੂ ਰਾਜ ਦੀ ਸਥਾਪਨਾ ਕਰਨ ਲਈ ਕੱਟੜ ਪੰਥੀਆਂ ਨੂੰ ਉਤਸ਼ਾਹਿਤ ਕਰ ਕੇ ਵੋਟਰਾਂ ਦਾ ਧਰੂਵੀਕਰਨ ਜਿੱਥੇ ਕੀਤਾ ਜਾ ਰਿਹਾ ਹੈ, ਉਥੇ ਘੱਟ ਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਲੇਖਕਾਂ ਤੇ ਖੱਬੇ ਪੱਖੀ ਚਿੰਤਕਾਂ ਨੂੰ ਸ਼ਹਿਰੀ ਮਾਊਵਾਦੀ ਦੇ ਬਹਾਨੇ ਅਸਹਿਣਸ਼ੀਲਤਾ ਪੈਦਾ ਕਰ ਕੇ ਇਨ੍ਹਾਂ ਵਰਗਾਂ ‘ਚ ਸਰਕਾਰੀ ਤੇ ਹਿੰਦੂਤਵ ਦਹਿਸ਼ਤ ਨਾਲ ਦਬਾਇਆ ਜਾ ਰਿਹਾ ਹੈ | ਜੋ ਜ਼ਮਹੂਰੀ , ਇਨਕਲਾਬੀ ਤੇ ਖੱਬੇਪੱਖੀ ਤਾਕਤਾਂ ਲਈ ਅਸਿਹ ਹੈ | ਇਸ ਮੌਕੇ ਸ਼ੀਤਲ ਸਿੰਘ ਤਲਵੰਡੀ, ਜਸਬੀਰ ਸਿੰਘ ਜਸਰਾਊਰ, ਗੁਰਦੇਵ ਸਿੰਘ ਭਲਾ ਪਿੰਡ, ਮੁਖਤਾਰ ਸਿੰਘ ਡੱਲਾ, ਬਲਕਾਰ ਸਿੰਘ ਡੱਲਾ, ਜਸਵਿੰਦਰ ਸਿੰਘ ਪੰਜ ਗਰਾਈਆਂ, ਕਸ਼ਮੀਰ ਸਿੰਘ ਅਜਨਾਲਾ , ਰਜਵੰਤ ਸਿੰਘ ਭਿੰਡੀ ਨੈਣ, ਮਨਦੀਪ ਸਿੰਘ, ਪ੍ਰਦੀਪ ਸਿੰਘ ਪੰਜੂ ਕਲਾਲ, ਸਤਨਾਮ ਸਿੰਘ ਚੱਕ ਔਲ਼, ਨਰੰਜਣ ਸਿੰਘ ਜਸਰਾਊਰ, ਬੀਬੀ ਹਰਭਜਨ ਕੌਰ, ਸਰਬਜੀਤ ਕੌਰ ਜਸਰਾਊਰ, ਅੰਿੁਮ੍ਰਤ ਕੌਰ ਤੇ ਹੋਰ ਆਗੂ ਮੌਜੂਦ ਸਨ|

Scroll To Top