
ਪਠਾਨਕੋਟ 20 ਜਨਵਰੀ – ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਪੀ.ਐਨ.ਐਮ.ਯੂ.) ਦੀ ਸੁਬਾਈ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਦੇ ਜਿਲ੍ਹਾ ਹੈਡ-ਕੁਆਟਰਾਂ ਉਤੇ ਲੇਬਰ ਦਫ਼ਤਰਾਂ ਦੇ ਅਧਿਕਾਰੀਆਂ ਖਿਲਾਫ਼, ਸੀ.ਟੀ.ਯੂ. ਪੰਜਾਬ ਦੇ ਝੰਡੇ ਹੇਠ 23, 24 ਅਤੇ 25 ਜਨਵਰੀ ਨੂੰ ਵਿਸ਼ਾਲ ਰੋਸ਼ ਮੁਜ਼ਾਹਰੇ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜਿਲ੍ਹਾ ਪਠਾਨਕੋਟ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਲੇਬਰ ਦਫ਼ਤਰ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਭੈਣਾਂ ਤੇ ਭਰਾ ਪਰਿਵਾਰ ਸਮੇਤ 23 ਜਨਵਰੀ ਨੂੰ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਮਿਤੀ 7 ਅਤੇ 9 ਅਗਸਤ 2017 ਨੂੰ ਪੱਤਰ ਜਾਰੀ ਕਰਕੇ ਸਾਰਾ ਕੰਮ ਆਨ-ਲਾਈਨ ਕਰ ਦਿੱਤਾ ਗਿਆ ਹੈ। ਜਿਸ ਦੇ ਸਿੱਟੇ ਵਜੋਂ ਨਿਰਮਾਣ ਮਜ਼ਦੂਰਾਂ ਦੀ ਰਜਿਸ਼ਟ੍ਰੇਸ਼ਨ 10 ਪ੍ਰਤੀਸਤ ਤੋਂ ਵੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ-ਪ੍ਰਧਾਨ ਰਾਮ ਬਿਲਾਸ ਠਾਕੁਰ ਵੱਲੋਂ ਪਾਈ ਗਈ ਆਰ.ਟੀ.ਆਈ. ਦੇ ਜੁਵਾਬ ਵਿਚ ਲੇਬਰ ਵਿਭਾਗ ਪਠਾਨਕੋਟ ਨੇ ਆਪ ਮੰਨਿਆ ਹੈ ਕਿ ਜਿਹੜੀ ਰਜਿਸ਼ਟ੍ਰੇ਼ਸਨ 9 ਅਗਸਤ 2016 ਤੋਂ 9 ਨਵੰਬਰ 2016 ਤੱਕ ਤਿੰਨ ਮਹੀਨਿਆਂ ਵਿਚ 4978 ਹੋਈ ਹੈ। ਜਿਹੜੀ ਕਿ 9 ਅਗਸਤ 2017 ਤੋਂ 9 ਨਵੰਬਰ 2017 ਤੱਕ ਕੇਵਲ 404 ਰਹਿ ਗਈ ਹੈ। ਇਸੇ ਤਰ੍ਹਾ ਸਾਲ 2016 ਵਿਚ 2527 ਮਜ਼ਦੂਰਾਂ ਦਾ ਨਵੀਨੀਕਰਨ ਹੋਇਆ ਸੀ ਜੋ ਕਿ ਸਾਲ 2017 ਵਿਚ ਇੱਕ ਵੀ ਨਵੀਨੀਕਰਨ ਨਹੀ ਹੋਇਆ। ਸਾਲ 2016 ਵਿਚ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ 6000 ਅਰਜੀਆਂ ਮਜ਼ਦੂਰਾਂ ਦੀਆ ਦਫ਼ਤਰ ਦਾਖਲ ਹੋਈਆ ਸਨ। ਵਰਕਰਾਂ ਦਾ ਨਵੀਨੀਕਰਨ ਨਾ ਹੋਣ ਕਾਰਨ ਸਾਲ 2017 ਵਿਚ ਸਿਰਫ 54 ਰਹਿ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਆਨ-ਲਾਈਨ ਸਿਸਟਮ ਕਰਨ ਕਰਕੇ ਸਾਰਾ ਸਿਸਟਮ ਠੱਪ ਹੈ ਕੇ ਰਹਿ ਗਿਆ ਹੈ। ਇਕ ਪਾਸੇ ਸਰਕਾਰ ਸੇਵਾ ਕੇਂਦਰਾਂ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ ਤੇ ਦੂਜੇ ਪਾਸੇ ਵਰਕਰਾਂ ਦਾ ਸਾਰਾ ਕੰਮ ਸੇਵਾ ਕੇਂਦਰਾਂ ਨੂੰ ਸੌਂਪ ਰਹੀ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਨੂੰ ਵੀ ਜਾਰੀ ਰੱਖੇ। 23 ਜਨਵਰੀ ਦੇ ਇਸ ਮੁਜ਼ਾਹਰੇ ਦੀ ਤਿਆਰੀ 18 ਜੋਨਾਂ ਦੀਆਂ ਮੀਟਿੰਗਾਂ ਕਰਕੇ ਮੁਕੰਮਲ ਕਰ ਲਈ ਗਈ ਹੈ ਅਤੇ ਨੁਕੜ ਮੀਟਿੰਗਾਂ ਚੱਲ ਰਹੀਆਂ ਹਨ। ਮਜ਼ਦੂਰਾਂ ਵਿਚ ਸਰਕਾਰ ਦੇ ਆਨ-ਲਾਈਨ ਸਿਸਟਮ ਬਾਰੇ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਧਰਨੇ ਨੂੰ ਵਿਸੇਸ਼ ਰੂਪ ਵਿਚ ਸੀ.ਟੀ.ਯੂ. ਪੰਜਾਬ ਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਜੀ ਸਬੋਧਨ ਕਰਨ ਆਉਂਣਗੇ। ਪ੍ਰੈਸ ਕਾਨਫਰੰਸ ਵਿਚ ਸ਼ਿਵ ਕੁਮਾਰ, ਮਾਸਟਰ ਪ੍ਰੇਮ ਸਾਗਰ, ਰਾਮ ਬਿਲਾਸ ਠਾਕੁਰ ਮੀਤ-ਪ੍ਰਧਾਨ, ਹਰਜਿੰਦਰ ਸਿੰਘ ਲਮੀਣੀ, ਦੇਵ ਰਾਜ ਸੈਲੀ ਕੁਲੀਆਂ, ਸੋਹਨ ਲਾਲ ਢਾਂਗੂਪੀਰ, ਰਘੁਵੀਰ ਭਦਰੋਆ, ਮਨਹਰਨ, ਨਰੋਤਮ ਸਿੰਘ ਪਠਾਨੀਆ, ਕੁਲਦੀਪ ਰਾਜ ਆਦਿ ਹਾਜ਼ਰ ਸਨ। ਜਾਰੀ ਕਰਤਾ:- ਸ਼ਿਵ ਕੁਮਾਰ ਪਠਾਨਕੋਟ 98154-20586