
ਬਠਿੰਡਾ- ਪੰਜਾਬ ਨਿਰਮਾਣ ਮਜਦੂਰ ਯੂਨੀਅਨ (ਸਬੰਧਿਤ ਸੀ.ਟੀ.ਯੂ.) ਵੱਲੋਂ ਰੋਸ ਮਾਰਚ ਕਰਨ ਉਪੰਰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੁ ਸੂਬਾਈ ਜੋਇੰਟ ਸਕੱਤਰ ਸਾਥੀ ਲਾਲ ਚੰਦ ਨੇ ਕਿਹਾ ਕਿ ਨਿਰਮਾਣ ਕਾਮਿਆਂ ਨੂੰ ਰਜਿਸਟਰਡ ਕਰਨ ਅਤੇ ਲਾਭ ਪਾਤਰੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਸਾਰਾ ਦਫਤਰੀ ਕੰਮ ਕਿਰਤ ਵਿਭਾਗ ਪੰਜਾਬ ਵੱਲੋਂ ਮਿਤੀ 07-08-2017 ਅਤੇ 09-08-2017 ਰਾਂਹੀ ਪੱਤਰ ਜਾਰੀ ਕਰਕੇ ਆਨ ਲਾਈਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਸੇਵਾ ਕੇਂਦਰਾਂ ਤੋਂ ਰਸਿਜਟ੍ਰੇਸਨ ਅਤੇ ਲਾਭ ਲੈਣ ਦਾ ਕੰਮ ਬਹੁਤ ਹੀ ਨਾ ਮਾਤਰ ਹੋ ਰਿਹਾ ਹੈ।ਨਿਰਾਮਣ ਕਾਮੇ ਆਪਣੀਆਂ ਸਕੀਮਾਂ ਤੋਂ ਵਾਝੇਂ ਰਹਿ ਰਹੇ ਹਨ। ਅਤੇ ਖੱਜਲ ਖੁਆਰ ਹੋ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ਮਜਦੂਰਾਂ ਨੂੰ ਸਾਈਕਲ ਦੇਣ, ਬੱਚਿਆ ਨੂੰ ਵਜੀਫਾ, ਸਗਨ ਸਕੀਮ, ਮੈਡੀਕਲ ਬਿੱਲ ਨਹੀਂ ਦਿੱਤੇ ਜਾ ਰਹੇ। ਜਦੋਂ ਕਿ ਪੰਜਾਬ ਭਵਨ ਨਿਰਮਾਣ ਕਾਮੇ ਭਲਾਈ ਬੋਰਡ ਕੋਲ 31-10-2017 1352.79 ਕਰੋੜ ਸੈਸ ਜਮ੍ਹਾਂ ਹੋਇਆ ਪਿਆ ਹੈ। ਜਿਸ ਵਿੱਚੋਂ 2008 ਤੋਂ ਹੁਣ ਤੱਕ ਸਿਰਫ 544.50 ਕਰੋੜ ਹੀ ਮਜਦੂਰਾਂ ਦੀ ਭਲਾਈ ਲਈ ਵਰਤਿਆ ਹੈ। ਜਿਸ ਵਿੱਚ ਕਾਫੀ ਰਕਮ ਦਫਤਰੀ ਖਰਚੇ ਲਈ ਵਰਤੀ ਗਈ ਹੈ। ਆਨ ਲਾਈਨ ਸਿਸਟਮ ਕਰਨ ਤੋਂ ਬਾਅਦ ਅਤੇ ਪਰਕਿਰਿਆ ਗੁੰਝਲਦਾਰ ਹੋਣ ਕਾਰਣ ਨਿਰਮਾਣ ਕਾਮੇ ਜੋ ਕਿ ਅਨਪੜ੍ਹ ਅਤੇ ਬਹੁਤ ਘੱਟ ਪੜ੍ਹੇ ਲਿਖੇ ਹੋਣ ਕਰਕੇ ਲਾਭ ਲੈਣ ਅਤੇ ਰਜਿਸਟਰਡ ਹੋਣ ਤੋਂ ਅਸਮੱਰਥ ਹਨ। ਲੇਬਰ ਵਿਭਾਗ ਦੀ ਜਾਣਕਾਰੀ ਅਨੁਸਾਰ 31/10/2017 ਤੱਕ 6 ਲੱਖ 39 ਹਜਾਰ 419 ਮਜਦੂਰ ਰਜਿਸਟਰਡ ਹੋਏ ਪਰ ਇਹਨਾਂ ਵਿੱਚੋਂ ਸਿਰਫ 3 ਲੱਖ 71 ਹਜਾਰ 159 ਮੈਂਬਰ ਹੀ ਲਾਈਵ ਮੈਂਬਰ ਰਹਿ ਸਕੇ। ਸਮੇਂ ਸਿਰ ਕਾਪੀ ਰੀਨਿਊਨਾ ਹੋਣ ਕਾਰਨ ਇਹ ਗਿਣਤੀ ਘੱਟ ਰਹੀ ਹੈ। ਜਦੋਂ ਕਿ ਨੈਸਨਲ ਸੈਂਪਲ ਆਫ ਸਰਵੇ 2016-17 ਮੁਤਾਬਿਕ ਪੰਜਾਬ ਵਿੱਚ 21 ਲੱਖ 15 ਹਜਾਰ 200 ਨਿਰਮਾਣ ਕਾਮੇ ਹਨ। ਮਜਦੂਰ ਦੀ ਭਲਾਈ ਲਈ 1996 ਦਾ ਬਣਿਆ ਕਾਨੂੰਨ 21 ਸਾਲ ਬੀਤ ਜਾਣ ਬਾਅਦ ਵੀ ਸਹੀ ਢੰਗ ਨਾਲ ਲਾਗੂ ਨਹੀ ਕੀਤਾ ਜਾ ਰਿਹਾ। ਇਸ ਮੌਕੇ ਕਸ਼ਮੀਰ ਸਿੰਘ ਖੈਰਾ ਕਲਾਂ, ਗਨੇਸ ਕੁਮਾਰ ਰਾਮੂ, ਸੁਰੇਸ ਕੁਮਾਰ ਖੈਰਾ, ਦਰਸਨ ਸਿੰਘ ਸਰਦੂਲਗੜ੍ਹ, ਸੁਰਿੰਦਰ ਫੁਸ ਮੰਡੀ ਸੰਤੋਖ ਸਿੰਘ, ਤਾਰਾ ਸਿੰਘ ਆਲੀਕੇ, ਬੰਸੀ ਲਾਲ, ਅਮਰੀਕ ਸਿੰਘ ਲੋਹਗੜ੍ਹ, ਕੁਲਵੰਤ ਸਿੰਘ, ਰਾਜ ਮਿਸਤਰੀ, ਬਾਬੂ ਸਿੰਘ ਪੇਂਟਰ, ਚਰਨ ਦਾਸ ਮਾਰਬਲ ਮਿਸਤਰੀ, ਮੋਹਨ ਲਾਲ ਪੱਥਰ ਵਾਲਾ ਮਿਸਤਰੀ ਆਦਿ ਹਾਜਿਰ ਸਨ ।