Now Reading
ਪੈਟਰੋਲੀਅਮ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਤੇ ਭਾਰਤੀ ਮੁਦਰਾ ਦੀ ਡਿੱਗ ਰਹੀ ਕੀਮਤ ਦੇ ਵਿਰੋਧ ‘ਚ ਰੋਸ ਮਾਰਚ

ਪੈਟਰੋਲੀਅਮ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਤੇ ਭਾਰਤੀ ਮੁਦਰਾ ਦੀ ਡਿੱਗ ਰਹੀ ਕੀਮਤ ਦੇ ਵਿਰੋਧ ‘ਚ ਰੋਸ ਮਾਰਚ

ਬਟਾਲਾ : ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਤੇ ਆਰ.ਐਮ.ਪੀ.ਆਈ. ਦੀ ਅਗਵਾਈ ‘ਚ ਪੈਟਰੋਲੀਅਮ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੇ ਭਾਰਤੀ ਮੁਦਰਾ ਦੀ ਡਿੱਗ ਰਹੀ ਕੀਮਤ ਦੇ ਵਿਰੋਧ ‘ਚ ਰੋਸ ਮਾਰਚ ਕਰਨ ਉਪਰੰਤ ਸਥਾਨਕ ਗਾਂਧੀ ਚੌਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਰੈਲੀ ਦੀ ਪ੍ਰਧਾਨਗੀ ਮਨਜੀਤ ਰਾਜ ਬਟਾਲਾ, ਜਗੀਰ ਸਿੰਘ, ਜਰਨੈਲ ਸਿੰਘ ਤੇ ਅਮਰਜੀਤ ਰਿਖੀਆ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਕਾਮਰੇਡ ਰਣਬੀਰ ਸਿੰਘ ਵਿਰਕ, ਸਮਸ਼ੇਰ ਸਿੰਘ ਨਵਾਂ ਪਿੰਡ ਤੇ ਡਾ: ਅਨੂਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਝੂਠ ਬੋਲਣ ਤੇ ਸ਼ੋਸ਼ੇਬਾਜ਼ੀ ਵਿਚ ਪਿਛਲੇ 71 ਸਾਲਾਂ ਦੇ ਰਿਕਾਰਡ ਤੋੜੇ ਹਨ | ਇਸ ਸਰਕਾਰ ਦੇ 4 ਸਾਲਾਂ ਦੇ ਰਾਜ ‘ਚ ਪੈਟਰੋਲੀਅਮ ਵਸਤਾਂ ਦੀ ਕੀਮਤਾਂ ‘ਚ ਰਿਕਾਰਡ ਤੋੜ੍ਹ ਵਾਧਾ ਹੋਇਆ ਹੈ ਤੇ ਮਹਿੰਗਾਈ ਜਨਤਾ ਦਾ ਕਚੂੰਮਰ ਕੱਢ ਰਹੀ ਹੈ | ਆਗੂਆਂ ਨੇ ਕਿਹਾ ਕਿ ਗੁਆਂਢੀ ਰਾਜਾਂ ਤੇ ਦੇਸ਼ਾਂ ‘ਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ‘ਚ ਵੱਡਾ ਫ਼ਰਕ ਹੈ ਤੇ ਸਰਕਾਰ ਟੈਕਸ ਵੱਧ ਇਕੱਠਾ ਕਰਕੇ ਖ਼ਜਾਨਾ ਭਰ ਰਹੀ ਹੈ | ਇਸ ਮੌਕੇ ਮਾਨਾ ਮਸੀਹ ਬਾਲੇਵਾਲ, ਗੁਰਨਾਮ ਸਿੰਘ ਬੋਲੀ ਇੰਦਰਜੀਤ, ਅਸ਼ਵਨੀ ਕੁਮਾਰ, ਸੁਲੱਖਣ ਮਸੀਹ, ਮਦਨ ਲਾਲ, ਅਵਤਾਰ ਸਿੰਘ ਕਿਰਤੀ,ਦਿਆ ਰਾਮ, ਦਲਬੀਰ ਭੱਲਾ, ਕੁਲਦੀਪ ਤੇਜਾ ਕਲਾਂ, ਕਪਤਾਨ ਸਿੰਘ ਆਦਿ ਹਾਜ਼ਰ ਸਨ |

Scroll To Top