Now Reading
ਪਿੰਡ ਰੁੜਕਾ ਕਲਾਂ ’ਚ ਫੂਕਿਆ ਮੋਦੀ ਤੇ ਯੋਗੀ ਦਾ ਪੁਤਲਾ

ਪਿੰਡ ਰੁੜਕਾ ਕਲਾਂ ’ਚ ਫੂਕਿਆ ਮੋਦੀ ਤੇ ਯੋਗੀ ਦਾ ਪੁਤਲਾ

ਗੁਰਾਇਆ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਯੂਪੀ ਦੇ ਲਖੀਮਪੁਰ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਹਿ ਰਾਜ ਮੰਤਰੀ ਦੇ ਬੇਟੇ ਵੱਲੋਂ ਗੱਡੀ ਹੇਠ ਕੁਚਲਣ ਅਤੇ ਗੋਲੀਆਂ ਨਾਲ ਭੁੰਨ ਕੇ 5 ਕਿਸਾਨਾ ਨੂੰ ਸ਼ਹੀਦ ਕਰਨ ਖਿਲਾਫ ਪਿੰਡ ਰੁੜਕਾ ਕਲਾਂ ’ਚ ਮੋਦੀ-ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਸ਼ਿਵ ਕੁਮਾਰ ਤਿਵਾੜੀ, ਰਾਜਵੀਰ ਸਿੰਘ, ਗੁਰਬਿੰਦਰ ਸਿੰਘ, ਰਾਜੀਵ ਰਤਨ ਟੋਨੀ, ਕੁਲਵਿੰਦਰ ਕਾਲਾ, ਭੁਪਿੰਦਰ ਸਿੰਘ ਰਿਹਾਬੀਆ, ਜੱਸਾ ਰੁੜਕਾ, ਜਗਵਿੰਦਰਪਾਲ ਸਿੰਘ, ਲੈਹਿੰਬੀ, ਬਿੰਦਾ ਲੰਬੜ, ਬਗੀਚਾ ਸਿੰਘ, ਜਗਦੀਪ ਸਿੰਘ, ਚਰਨਜੀਤ ਸਿੰਘ, ਬੁਧੂ, ਕੁਲਬੀਰ ਸਿੰਘ, ਬਲਬੀਰ ਸਿੰਘ, ਜੀਵਨ ਭੋਗਲ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ। ਪੁਤਲਾ ਸਾੜਨ ਵੇਲੇ ਲੋਕਾਂ ਨੇ ਜੰਮ ਕੇ ਨਾਅਰੇਬਾਜੀ ਕੀਤੀ।

Scroll To Top