ਮੱਖੀ ਕਲਾਂ : ਦਿਹਾਤੀ ਮਜ਼ਦੂਰ ਸਭਾ ਵਲੋ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 41ਵੇਂ ਦਾਖ਼ਲ ਹੋ ਗਿਆ ਹੈ ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ ਸੰਤੋਖ ਸਿੰਘ ਮੱਖੀ ਕਲਾਂ ਨੇ ਕੀਤੀ ਇਸ ਵਿਸ਼ਾਲ ਧਰਨੇ ਵਿੱਚ ਮਜ਼ਦੂਰ ਪਰਿਵਾਰਾਂ ਸਮੇਤ ਪੰਹੁਚ ਰਹੇ ਹਨ।ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪਲਾਟਾਂ ਦੀ ਪ੍ਰਾਪਤੀ ਲਈ ਪਿੰਡ ਮੱਖੀ ਕਲਾਂ ਵਿਖੇ ਲੱਗਾ ਪੱਕਾ ਮੋਰਚਾ 10-10 ਮਰਲੇ ਦੇ ਪਲਾਂਟਾਂ ਦੀ ਅਲਾਟਮੈਂਟ ਤੱਕ ਜਾਰੀ ਰਹੇਗਾ।।ਉਕਤ ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਗਰੀਬ ਲੋਕਾਂ ਨਾਲ ਚੋਣਾਂ ਦੌਰਾਨ ਝੂਠ ਬੋਲ ਕੇ ਰਾਜ ਸੱਤਾ ਤੇ ਕਾਬਜ਼ ਹੋਈ ਹੈ ਜਿਸ ਦੀ ਮਿਸਾਲ ਪਿੰਡਾਂ ਦੇ ਗਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿੱਚੋ 5 5 ਮਰਲੇ ਦੇ ਪਲਾਂਟ ਦੇਣ ਦੇ ਝੂਠੇ ਵਾਅਦਿਆਂ ਤੋਂ ਮਿਲਦੀ ਹੈ।।ਇਸ ਮੌਕੇ ਤੇ ਪਿੰਡ ਮੱਖੀ ਕਲਾਂ ਦੇ ਮਜ਼ਦੂਰਾਂ ਵਲੋ ਹਲਕਾ ਵਿਧਾਇਕ ਅਤੇ ਡੀ ਸੀ ਤਰਨਤਾਰਨ ਵਲੋਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਦੇ ਰੋਸ ਵਜੋਂ ਪੰਜਾਬ ਦੇ ਮੁੱਖ ਮੰਤਰੀ ਦਾ ਮੱਖੀ ਕਲਾਂ ਦੇ ਪਲਾਟਾਂ ਵਿੱਚ ਪੂਤਲਾ ਫੂਕਿਆ ਗਿਆ।।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪੰਹੁਵਿੰਡ ਸਵਿੰਦਰ ਸਿੰਘ ਚੱਕ ਅੰਗਰੇਜ ਸਿੰਘ ਨਵਾਂ ਪਿੰਡ ਗੱਜਣ ਸਿੰਘ ਨਾਰਲਾ ਅੰਗਰੇਜ ਸਿੰਘ ਲੱਧੂ ਕੁਲਦੀਪ ਸਿੰਘ ਨੀਲਾ ਪ੍ਰਧਾਨ ਬਗੀਚਾ ਸਿੰਘ ਮੱਖੀ ਕਲਾਂ ਬੋਹੜ ਸਿੰਘ ਮੱਖੀ ਕਲਾਂ ਆਦਿ ਆਗੂ ਹਾਜ਼ਰ ਸਨ।।