
ਗੁਰਦਾਸਪੁਰ, 30 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਤੇ ਚਲਦੇ ਪੱਕੇ ਮੋਰਚੇ ਦੌਰਾਨ ਅੱਜ ਕੁਲ ਹਿੰਦ ਕਿਸਾਨ ਸਭਾ ਸਾਂਬਰ ਦੇ ਗੁਰਚਰਨ ਸਿੰਘ ਵਾਲੀਆ, ਓਂਕਾਰ ਸਿੰਘ ਬਿਆਨਪੁਰ, ਬਲਵੀਰ ਸਿੰਘ ਕੱਤੋਵਾਲ ਨੇ ਭੁੱਖ ਹੜਤਾਲ ਰੱਖੀ। ਇਸ ਮੌਕੇ ਆਗੂਆਂ ਨੇ ਪਿੰਡ ਮਸਾਣੀਆਂ ਵਿਖੇ ਮਜ਼ਗੂਰਾਂ ਤੇ ਕੀਤੇ ਹਮਲੇ ਦੀ ਪੁਰਜੋਰ ਸ਼ਬਦਾਂ ਚ ਨਿਖੇਧੀ ਕੀਤੀ।