ਅਜਨਾਲਾ : ਅੱਜ ਸਥਾਨਕ ਬਜ਼ਾਰਾਂ ‘ਚ ਆਰ. ਐਮ. ਪੀ. ਆਈ. (ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ) ਤਹਿਸੀਲ ਅਜਨਾਲਾ ਦੀਆਂ ਸੈਂਕੜੇ ਮਹਿਲਾ ਕਾਰਕੁੰਨਾਂ ਨੇ ਪਾਰਟੀ ਦੇ 3 ਰੋਜ਼ਾ ਰਸੋਈ ਗੈਸ ਤੇ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਦਿੱਤੇ ਪੁਤਲਾ ਫੂਕ ਰੋਸ ਮੁਜ਼ਾਹਰੇ ਤੇ ਧਰਨਿਆਂ ਦੇ ਸੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਤੇ ਸੂਬਾ ਕੈਪਟਨ ਸਰਕਾਰ ਵਿਰੁੱਧ ਨਿਵੇਕਲੇ ਕਿਸਮ ਦਾ ਰੋਸ ਮਾਰਚ ਤੇ ਮੁਜ਼ਾਹਰੇ ਪ੍ਰਤੀ ਸਥਾਨਕ ਸ਼ਹਿਰੀਆਂ ਸਮੇਤ ਰਾਹਗੀਰਾਂ ਦਾ ਧਿਆਨ ਖਿੱਚਣ ਲਈ ਸਿਵਲ ਹਸਪਤਾਲ ਚੌਕ ‘ਚ ਅਥਾਹ ਟੈਕਸਾਂ ਕਾਰਨ ਵਧੀਆਂ ਕੀਮਤਾਂ ਕਾਰਨ ਰਸੋਈ ਗੈਸ ਸਿਲੰਡਰ ਖਰੀਦ ਸ਼ਕਤੀ ਤੋਂ ਬਾਹਰ ਹੋਣ ਦੇ ਰੋਸ ਦਾ ਪ੍ਰਗਟਾਵਾ ਕਰਦਿਆਂ ਸੜਕ ਦੇ ਐਨ ਵਿਚਕਾਰ ਗੁੱਝੇ ਹੋਏ ਆਟੇ ਨਾਲ ਦੋ ਪਰਾਤਾਂ, ਚਕਲੇ- ਵੇਲਣੇ ਨਾਲ ਦੋ ਚੁੱਲਿਆਂ ‘ਚ ਲੱਕੜਾਂ ਤੇ ਪਾਥੀਆਂ ਦੀ ਅੱਗ ਬਾਲ ਕੇ ਤਵੇ ‘ਤੇ ਰੋਟੀਆਂ ਪਕਾ ਕੇ ਰੋਸ ਮੁਜ਼ਾਹਰਾ ਕੀਤਾ | ਮੁਜ਼ਾਹਰਾਕਾਰੀ ਔਰਤਾਂ ਤੇ ਪਾਰਟੀ ਦੇ ਆਗੂਆਂ ਨੇ ਆਪਣੇ ਹੱਥਾਂ ‘ਚ ਗੈਸ ਸਿਲੰਡਰ ਦੇ ਮਾਟੋ ਫੜ੍ਹ ਕੇ ਕੇਂਦਰੀ ਮੋਦੀ ਸਰਕਾਰ ਤੇ ਸੂਬਾ ਕੈਪਟਨ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਵਿਲੱਖਣ ਕਿਸਮ ਦੇ ਰੋਸ ਮਾਰਚ ਤੇ ਮੁਜ਼ਾਹਰੇ ਦੀ ਅਗਵਾਈ ਸਰਬਜੀਤ ਕੌਰ ਜਸਰਾਊਰ, ਕਸ਼ਮੀਰ ਕੌਰ ਦੁਧਰਾਏ, ਰਾਜ ਕੌਰ ਓਠੀਆਂ, ਤੇ ਸੁਖਜਿੰਦਰ ਕੌਰ ਤਲਵੰਡੀ ਤੋਂ ਇਲਾਵਾ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਕਰ ਰਹੇ ਸਨ | ਸੰਬੋਧਨ ਕਰਨ ਵਾਲਿਆਂ ‘ਚ ਸੂਬਾ ਆਗੂ ਡਾ: ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਸੁਰਜੀਤ ਸਿੰਘ ਦੁਧਰਾਏ, ਕੁਲਵੰਤ ਸਿੰਘ ਮਨੱਲੂਨੰਗਲ, ਸੁੱਚਾ ਸਿੰਘ ਘੋਗਾ, ਗੁਰਪਾਲ ਸਿੰਘ ਸੈਦਪੁਰ, ਗੁਰਦੇਵ ਸਿੰਘ ਭਲਾ ਪਿੰਡ, ਮਨਜੀਤ ਕੌਰ ਭੂਰੇਗਿੱਲ, ਰਜਵੰਤ ਕੌਰ ਜਸਰਾਊਰ, ਪ੍ਰਧਾਨ ਬੀਬੀ ਕੈਰੋਂ ਜਸਰਾਊਰ, ਅਮਰਜੀਤ ਕੌਰ, ਹਰਭਜਨ ਕੌਰ ਭਿੰਡੀ ਸੈਦਾਂ, ਗੁਰਦੀਪ ਕੌਰ, ਪਰਮਜੀਤ ਕੌਰ ਛੰਨਾ ਸਾਰੰਗਦੇਵ, ਬੀਬੀ ਸ਼ੀਤਲ ਅਜਨਾਲਾ, ਹਰਜਿੰਦਰ ਕੌਰ ਭਲਾ ਪਿੰਡ ਆਦਿ ਆਗੂ ਸ਼ਾਮਿਲ ਹਨ |