Now Reading
ਨੌਸ਼ਹਿਰਾ ਪੰਨੂਆ ਵਿਚ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਨੌਸ਼ਹਿਰਾ ਪੰਨੂਆ ਵਿਚ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਨੌਸ਼ਹਿਰਾ ਪੰਨੂਆ : ਪੈਟਰੋਲ ਡੀਜ਼ਲ ਅਤੇ ਬੇਰੁਜ਼ਗਾਰੀ ਦੇ ਵਾਧੇ ਦੇ ਵਿਰੋਧ ਚ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਅੈਮ.ਪੀ.) ਵੱਲੋਂ ਕਸਬਾ ਨੌਸ਼ਹਿਰਾ ਪੰਨੂਆ ਵਿਖੇ ਕਮਲਜੀਤ ਕੌਰ ਰੇਸ਼ਮ ਸਿੰਘ ਫੈਲੋਕੇ ਅਮਿ੍ਤਪਾਲ ਸਿੰਘ ਨੁਸ਼ਹਿਰਾ ਪੰਨੂਆਂ ਦੀ  ਅਗਵਾਈ ਚ ਕੇਂਦਰ  ਦੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਕੇ ਆਮ ਜਨਤਾ ਦਾ ਕਚੂਮਰ ਕੱਢ ਰਹੀ ਹੈ ਮਹਿੰਗਾਈ ਛਾਲਾਂ ਮਾਰ ਕੇ ਵਧ ਰਹੀ ਹੈ । ਉਨ੍ਹਾਂ ਕਿਹਾ ਕਿ ਇੱਕ ਸਾਲ ਵਿੱਚ ਦੋ ਕਰੋੜ ਨੌਜਾਨ ਰੁਜ਼ਗਾਰ ਦੇਣ ਦੇ ਵਾਅਦੇ ਬੁਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ। ਬੇਰੁਜ਼ਗਾਰ ਬੇਸ਼ਮਾਰ ਵੱਧ ਰਹੀ ਹੈ । ਹੁਣ ਕੇਂਦਰ ਦੀ ਬੀਜੇਪੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ । ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਲਾਮਬੰਦੀ ਕਰਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਡਾਕਟਰ ਅਸ਼ਨੀ ਕੁਮਾਰ ਬਲਵਿੰਦਰ ਸਿੰਘ ਰਮਜੋਤ ਸਿੰਘ ਅਰਸ਼ਦੀਪ ਸਿੰਘ ਜਤਿੰਦਰ ਸਿੰਘ ਪਰਮਜੀਤ ਸਿੰਘ ਗੁਰਜੀਤ ਸਿੰਘ ਲੱਕੀ ਆਦਿ ਹਾਜ਼ਰ ਸਨ ।

Scroll To Top