Now Reading
ਨੌਜਵਾਨ ਸਭਾ ਨੇ ਪਿੰਡ ਮਨਸੂਰਾਂ ’ਚ ਲਾਏ ਹਜ਼ਾਰਾਂ ਬੂਟੇ

ਨੌਜਵਾਨ ਸਭਾ ਨੇ ਪਿੰਡ ਮਨਸੂਰਾਂ ’ਚ ਲਾਏ ਹਜ਼ਾਰਾਂ ਬੂਟੇ

ਲੁਧਿਆਣਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਮਨਸੂਰਾਂ ਦੇ ਉੱਦਮੀ ਤੇ ਉਸਾਰੂ ਸੋਚ ਵਾਲੇ ਨੌਜਵਾਨਾਂ ਵੱਲੋਂ ਸਰਕਾਰੀ ਕੰਨਿਆ ਸਕੂਲ ’ਚ ਲੜਕੀਆਂ ਲਈ ਸਟੇਡੀਅਮ ਬਨਾਉਣ ਲਈ ਸਕੂਲ ਵਿਚਲੇ ਪੁਰਾਤਨ ਸਰੋਵਰ ਦੀ ਸਫ਼ਾਈ ਦਾ ਕੰਮ ਜੇਸੀਬੀ ਮਸ਼ੀਨ, ਟਰੈਕਟਰਾਂ ਟਰਾਲੀਆਂ ਨਾਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।
ਨੌਜਵਾਨ ਸਭਾ ਮਨਸੂਰਾਂ ਦੇ ਪ੍ਰਧਾਨ ਸਿਕੰਦਰ ਸਿੰਘ ਤੇ ਹੋਰ ਆਗੂਆਂ ਕੁਲਦੀਪ ਸਿੰਘ ਕੀਪਾ, ਅਸ਼ਵਨੀ ਕੁਮਾਰ ਤੇ ਪਾਲਵਿੰਦਰ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਪਿੰਡ ’ਚ ਚਾਰ ਹਜ਼ਾਰ ਤੋਂ ਉਪਰ ਬੂਟੇ ਲਗਾਏ ਜਾ ਚੁੱਕੇ ਹਨ ਤੇ 5 ਹਜ਼ਾਰ ਲਗਾਉਣ ਦਾ ਟੀਚਾ ਹੈ ਅਤੇ ਪਿੰਡ ਦੇ ਦਾਨੀ ਸੱਜਣਾਂ ਵੱਲੋਂ ਇਸ ਕਾਰਜ ਲਈ ਆਰਥਿਕ ਸਹਾਇਤਾ ਕੀਤਾ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੀ ਸਫ਼ਾਈ ਵੀ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸੁਖਵਿੰਦਰ ਸਿੰਘ ਕਾਕਾ ਟੇਲਰ, ਜਤਿੰਦਰ ਚੋਪੜਾ, ਹਰਦੀਪ ਸਿੰਘ, ਬਲਜੀਤ ਜੀਤੀ, ਚਮਕੌਰ ਸਿੰਘ, ਨੀਰਜ ਵੈਦ, ਵਰਿੰਦਰ ਸਿੰਘ, ਜੋਗਾ ਸਿੰਘ, ਲਵਲੀ, ਰਿੰਕੂ, ਦਵਿੰਦਰ ਸਿੰਘ, ਜਗਦੀਪ ਸਿੰਘ ਅਧਾਰਿਤ ਨੌਜਵਾਨਾਂ ਦੀ ਟੀਮ ਲਗਾਤਾਰ ਪਿੰਡ ਦੀ ਨੁਹਾਰ ਬਦਲਣ ਵਿੱਚ ਲੱਗੀ ਹੋਈ ਹੈ।
ਕੰਨਿਆ ਸਕੂਲ ਦੇ ਸਰੋਵਰ ਦੀ ਸਫ਼ਾਈ ਦੇ ਚਲ ਰਹੇ ਕੰਮ ਦੌਰਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਲੋਕ ਭਲਾਈ ਸਪੋਰਟਸ ਕਲੱਬ ਦੇ ਆਗੂ ਹਰਦੀਪ ਸਿੰਘ ਮਨਸੂਰਾਂ, ਹਰਨੇਕ ਸਿੰਘ, ਕਾ. ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਜੀਵਨ ਸੰਘ ਵੈਦ, ਗੁਰਦੀਪ ਸਿੰਘ ਪੱਪੀ ਆਦਿ ਹਾਜ਼ਰ ਸਨ।

Scroll To Top