Now Reading
ਨੌਜਵਾਨ ਸਭਾ ਨੇ ਕੀਤਾ ਸ਼ਹਿਰ ’ਚ ਮਾਰਚ, ਹੋਵੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ

ਨੌਜਵਾਨ ਸਭਾ ਨੇ ਕੀਤਾ ਸ਼ਹਿਰ ’ਚ ਮਾਰਚ, ਹੋਵੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ

ਸਰਦੂਲਗੜ੍ਹ, 30 ਸਤੰਬਰ (ਸੰਗਰਾਮੀ ਲਹਿਰ ਬਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮ੍ਰਪਿਤ ਸ਼ਹਿਰ ਵਿਚ ਇਨਕਲਾਬੀ ਮਾਰਚ ਕੀਤਾ ਗਿਆ ਅਤੇ ਨਾਲ ਹੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਸ਼ਹਿਰ ਸਰਦੂਲਗੜ੍ਹ ਵਿਚ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਚੌਂਕ ਬਣਾਉਣ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤਹਿਸੀਲ ਕਮੇਟੀ ਸਰਦੂਲਗੜ੍ਹ ਦੀ ਜਿੱਤ ਹੋਈ ਅਤੇ ਦੂਜੀ ਮੰਗ ਸ਼ਹਿਰ ਸਰਦੂਲਗੜ੍ਹ ਵਿਚ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਲਾਇਬ੍ਰੇਰੀ ਸਥਾਪਿਤ ਕਰਨ ਦੀ ਮੰਗ ਮੰਨੀ ਗਈ।

Scroll To Top