ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਬਾਠ, ਰਛਪਾਲ ਸਿੰਘ ਬਾਠ, ਸਰਿੰਦਰ ਸਿੰਘ, ਪਰਗਟ ਸਿੰਘ, ਸਰਬਜੀਤ ਸਿੰਘ ਬਾਠ ਨੇ ਪੱਖੋਕੇ ਰਾਜਬਾਹ ਤੋਂ ਨਿਕਲਦੇ ਕੰਗ ਮਾਈਨਰ ਅਤੇ ਮੱਲਮੋਹਰੀ ਸੂਇਆ ਦਾ ਦੌਰਾ ਕੀਤਾ। ਦੌਰਾ ਕਰਨ ਉਪਰੰਤ।ਕਿਸਾਨ ਆਗੂਆਂ ਨੇ ਦੱਸਿਆ ਕੇ ਨਹਿਰੀ ਪਾਣੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ,।ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਵਿੱਚ ਮੁਸ਼ਕਲ ਆ ਰਹੀ ਹੈ। ਆਗੂਆਂ ਨੇ ਕਿਹਾ ਕੇ ਨਹਿਰੀ ਸੂਇਆ ਦੀ ਖਲਾਈ ਅਤੇ ਮੁੜ ਉਸਾਰੀ ਦਾ ਕੰਮ ਨਹੀਂ ਕੀਤਾ ਗਿਆ, ਜਿਸ ਕਾਰਨ ਕੰਗ ਮਾਈਨਰ ਦੇ ਪਿੰਡ ਮਾਲਚੱਕ, ਬਾਠ, ਕੰਗ, ਨੌਰੰਗਾਬਾਦ ਆਦਿ ਪਿੰਡਾਂ ਨੂੰ ਪਾਣੀ ਨਹੀਂ ਪਹੁੰਚ ਰਿਹਾ। ਇਸ ਤਰ੍ਹਾਂ ਮੱਲਮੋਹਰੀ ਸੂਏ ਦੇ ਪਿੰਡ ਭੁੱਲਰ, ਅਲਾਵਲਪੁਰ ਨੌਰੰਗਾਬਾਦ, ਟੇਲ ਮੱਲਮੋਹਰੀ ਆਦਿ ‘ਤੇ ਵੀ ਪਾਣੀ ਨਹੀਂ ਪਹੁੰਚ ਰਿਹਾ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੁੰਦੀ ਚੋਰੀ ਕਾਰਨ ਵੀ ਟੇਲਾਂ ‘ਤੇ ਪਾਣੀ ਨਹੀਂ ਪਹੁੰਚਦਾ ਅਤੇ ਸੂਇਆ ਦੀ ਸਾਂਭ ਸੰਭਾਲ ਲਈ ਆਏ ਫੰਡ ਵੀ ਸੂਇਆਂ ‘ਤੇ ਖਰਚ ਹੋਣ ਦੀ ਥਾਂ ਕਥਿਤ ਤੌਰ ‘ਤੇ ਹੜੱਪ ਲਏ ਜਾਦੇ ਹਨ। ਆਗੂਆਂ ਨੇ ਕਿਹਾ ਕਿ ਸੂਇਆ ਦਾ ਨਿਗਰਾਨ ਅਮਲਾ ਫੈਲਾ ਜੇਈ, ਬੇਲਦਾਰ ਕਦੇ ਵੀ ਦਿਖਾਈ ਨਹੀਂ ਦਿੰਦੇ ਅਤੇ।ਬੇਲਦਾਰ ਵਗੈਰਾ ਤਾਂ ਉਚ ਅਧਿਕਾਰੀਆਂ ਦੀ ਨਿੱਜੀ ਸੇਵਾ ਤੱਕ ਸੀਮਤ ਹੋ ਕੇ ਰਹਿ ਗਏ ਹਨ। ਆਗੂਆਂ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੂਇਆ ਖਾਲਿਆ ਦੀ ਮੁੜ ਉਸਾਰੀ ਕਰਕੇ ਟੇਲਾਂ ਤੱਕ ਪਾਣੀ ਪੁੱਜਦਾ ਕੀਤਾ ਜਾਵੇ। ਪੰਜਾਬ ਦੇ ਡੂੰਘੇ ਹੋ ਰਹੇ ਪਾਣੀ ਦੇ ਸੰਕਟ ਦੇ ਮੱਦੇਨਜਰ ਮਾਝੇ ਏਰੀਏ ਦੀਆਂ ਨਹਿਰਾਂ ਦਾ 8150 ਕਿਉਸਕ ਪਾਣੀ ਖੇਤੀ ਸੰਚਾਈ ਲਈ ਦਿੱਤਾ ਜਾਵੇ ਅਤੇ ਬਿਆਸ ਦਰਿਆ ਵਿੱਚ ਪਾਉਣਾ ਬੰਦ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕੇ ਜੇ ਪਾਣੀ ਖੇਤਾਂ ਤੱਕ ਪੁੱਜਦਾ ਨਾ ਕੀਤਾ ਗਿਆ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਨੂੰ ਤੇਜ ਕਰੇਗੀ।