ਸ਼੍ਰੀ ਮੁਕਤਸਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ‘ਤੇ ਅੱਜ ਪਿੰਡ ਬਧਾਈ ਵਿਖੇ ਨਸ਼ਿਆਂ ਦੇ ਖ਼ਿਲਾਫ਼ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਨੂੰ ਸਾਥੀ ਜਗਜੀਤ ਸਿੰਘ ਜੱਸੇਆਣਾ ਅਤੇ ਹਰਜੀਤ ਸਿੰਘ ਮਦਰਸਾ ਨੇ ਸੰਬੋਧਨ ਕੀਤਾ। ਆਗੂਆਂ ਨੇ ਇਸ ਮੌਕੇ ਲੋਕਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਹਾਕਮਾਂ ਵੱਲੋਂ ਲੋਕਾਂ ਦੇ ਸੰਘਰਸ਼ ਨੂੰ ਖੰਡਾ ਕਰਨ ਦੀ ਚਾਲ ਤਹਿਤ ਨੌਜਵਾਨਾਂ ਨੂੰ ਨਸ਼ਿਆਂ ‘ਤੇ ਲਗਾਇਆ ਗਿਆ ਹੈ ਅਤੇ ਇਸ ਸਮੱਸਿਆ ਨੂੰ ਠੀਕ ਕਰਨ ਦੀ ਥਾਂ ਡੌਪ ਟੈੱਸਟ ਵੱਲ ਮੋੜਿਆਂ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਸਤੀ ਸ਼ੁਹਰਤ ਲਈ ਕੁੱਝ ਨੇਤਾ ਆਪਣੇ ਡੌਪ ਟੈੱਸਟ ਕਰਵਾ ਕੇ ਚਰਚਾ ਕਰਵਾ ਰਹੇ ਹਨ ਪਰ ਬੁਨਿਆਦੀ ਮਸਲੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।