Now Reading
ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੋਸ ਮਾਰਚ ਕੀਤਾ

ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੋਸ ਮਾਰਚ ਕੀਤਾ

ਸਰਦੂਲਗੜ੍ਹ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵੱਲੋਂ ਅੱਜ ਇਥੇ ਮਾਰਚ ਕੀਤਾ ਗਿਆ, ਜਿਸ ‘ਚ ਨਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਪਹਿਲਾ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਥੀ ਬੰਸੀ ਲਾਲ, ਸੰਦੀਪ ਮਾਨਸਾ, ਗਗਨ ਸਰਦੂਲਗੜ੍ਹ ਅਤੇ ਮਨਪ੍ਰੀਤ ਮਾਨਸਾ ਨੇ ਕਿਹਾ ਕਿ ਹਾਕਮ ਇਸ ਮਸਲੇ ਨੂੰ ਸੁਲਝਾਉਣ ਦੀ ਥਾਂ ਹਾਲੇ ਵੀ ਉਲਝਾ ਰਹੇ ਹਨ ਅਤੇ ਅਕਾਲੀ ਤੇ ਕਾਂਗਰਸ ਪਾਰਟੀ ਵਾਲੇ ਇੱਕ ਦੂਜੇ ‘ਤੇ ਦੋਸ਼ ਲਗਾ ਕੇ ਆਮ ਲੋਕਾਂ ਦਾ ਧਿਆਨ ਵੰਡ ਰਹੇ ਹਨ। ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਦੂਰ ਕੀਤੇ ਬਿਨਾਂ ਅਤੇ ਨਸ਼ੇ ‘ਚ ਲੱਗੇ ਹੋਏ ਨੌਜਵਾਨਾਂ ਦੇ ਠੀਕ ਇਲਾਜ ਤੋਂ ਬਿਨਾਂ ਇਸ ਸਮੱਸਿਆ ‘ਤੇ ਕਾਬੂ ਪਾਉਣ ਅਸੰਭਵ ਕੰਮ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਵੱਲ ਹਾਕਮ ਧਿਰ ਦਾ ਕੋਈ ਵੀ ਧਿਆਨ ਹੀ ਨਹੀਂ ਹੈ। ਆਗੂਆਂ ਨੇ ਇਕੱਠ ‘ਚ ਸ਼ਾਮਲ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇੱਕਮੁੱਠ ਹੋ ਕੇ ਇਸ ਦਾ ਮੁਕਾਬਲਾ ਕਰਨ ਦਾ ਹੋਕਾ ਦਿੱਤਾ।

Scroll To Top