Now Reading
ਨਕੋਦਰ ਵਿਖੇ ਸ਼ਹੀਦਾਂ ਅਤੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਨਕੋਦਰ ਵਿਖੇ ਸ਼ਹੀਦਾਂ ਅਤੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਨਕੋਦਰ : ਪੰਜਾਬ ਵਿੱਚ ਅਤਿਵਾਦ ਦੇ ਕਾਲੇ ਦੌਰ ਦੌਰਾਨ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਾਥੀਆਂ ਸਰਵ ਸਾਥੀ ਦੇਸ ਰਾਜ ਸਹੋਤਾ, ਸੁਰਜੀਤ ਸਿੰਘ ਨਕੋਦਰ, ਵਰਿੰਦਰ ਕੁਮਾਰ ਗਗਨ, ਸੁਰਜੀਤ ਸਿੰਘ ਕੈਮਵਾਲਾ, ਸਤਪਾਲ ਕੈਮਵਾਲ ਤੇ ਪੰਜਾਬ ਪੁਲਸ ਮੁਲਾਜ਼ਮ ਗਿਰਧਾਰੀ ਲਾਲ ਤੋਂ ਇਲਾਵਾ ਵਿਛੋੜਾ ਦੇ ਗਏ ਸਰਵ ਸਾਥੀ ਕਾਮਰੇਡ ਗੁਰਨਾਮ ਸਿੰਘ ਸੰਘੇੜਾ, ਕਾਮਰੇਡ ਗੁਰਦੇਵ ਸਿੰਘ ਗਿੱਲ, ਦੀਦਾਰ ਸਿੰਘ ਥੰਮੂਵਾਲ, ਰੌਣਕੀ ਰਾਮ ਆਧੀ, ਮੋਹਣ ਸਿੰਘ ਰਾਂਗੜਾ, ਕਾਮਰੇਡ ਅਜੀਤ ਸਿੰਘ ਮਾਣਕਪੁਰੀ, ਕਾਮਰੇਡ ਰਜਿੰਦਰ ਸਿੰਘ ਸਰੀਂਹ, ਬਾਬਾ ਨੱਥਾ ਸਿੰਘ ਕਿਲੀਵਾੜਾ, ਅਜੀਤ ਸਿੰਘ, ਜੈ ਹਿੰਦ ਸਰੀਂਹ, ਲਹਿੰਬਰ ਸਿੰਘ ਬੱਲ, ਦਰਸ਼ਨ ਥਾਪਰ ਨਕੋਦਰ, ਅਮਰਜੀਤ ਰੱਤੂ ਨਕੋਦਰ, ਵਿਨੋਦ ਸਾਗਰ ਨਕੋਦਰ, ਨਰਾਇਣ ਬਾਗੀ ਨਕੋਦਰ, ਦਇਆ ਪਾਲ ਮਾਹੂੰਵਾਲ, ਮਹਿੰਦਰ ਸਿੰਘ ਟੁੱਟ, ਦਾਰਾ ਸਿੰਘ ਹਰੀਪੁਰ, ਕਰਨੈਲ ਚੰਦ ਢੇਰੀਆਂ, ਲੰਬੜਦਾਰ ਕਰਤਾਰ ਸਿੰਘ ਰਾਇਪੁਰ, ਪਿਆਰਾ ਲਾਲ ਸਰਪੰਚ ਖੁਰਲਾਪੁਰ, ਮੋਹਣ ਸਿੰਘ ਕਾਂਗਣਾ, ਚਰਨ ਸਿੰਘ ਜੱਕੋਪੁਰੀ, ਸੇਵਾ ਸਿੰਘ ਜੱਕੋਪੁਰੀ, ਜਾਗਰ ਸਿੰਘ ਮੂਲੇਵਾਲ, ਰਘਵੀਰ ਸਿੰਘ ਅਟਵਾਲ, ਰੌਣਕੀ ਰਾਮ ਤਲਵੰਡੀ ਸਲੇਮ, ਬਲਦੇਵ ਸਿੰਘ ਆਧੀ, ਦਵਿੰਦਰ ਸਿੰਘ ਬਿੰਦੂ ਕਾਲਾ ਸੰਘਿਆ, ਕਰਤਾਰ ਸਿੰਘ ਛੋਲੇ, ਅਜੀਤ ਸਿੰਘ ਸ਼ਾਹਪੁਰ ਆਧੀ, ਸਵਰਨ ਸਿੰਘ ਗਿੱਲ, ਸੂਰਤ ਰਾਮ ਪਰਜੀਆ, ਜਲਾ ਸਿੰਘ, ਚੰਦ ਸਿੰਘ ਛੋਹਲੇ, ਜਸਵੰਤ ਸਿੰਘ ਉਮਰੇਵਾਲ, ਤਰਸੇਮ ਲਾਲ ਤਲਵੰਡੀ ਸਲੇਮ, ਸੋਹਣ ਲਾਲ ਗੋਗੀ ਮਹੂੰਵਾਲ, ਭੈਣ ਸ਼ਿੰਦੋ ਬਲ ਨੌ, ਬਲਵੰਤ ਸਿੰਘ ਦਾਦਰਾ, ਵਿਸ਼ੂਨਾਥ ਸ਼ਾਹਕੋਟ, ਦਲਵੀਰ ਸਿੰਘ ਸਿੱਧੂ ਮਰੀਦਵਾਲ, ਕਰਤਾਰ ਸਿੰਘ ਸਿਆਣੀਵਾਲ ਦੀ ਯਾਦ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਇਸ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਉਨ੍ਹਾਂ ਮੋਦੀ ਨੂੰ ਹਰਾਉਣ ਦੇ ਨਾਲ ਨਾਲ ਖੱਬੇ ਪੱਖ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਮਨੋਹਰ ਸਿੰਘ ਗਿੱਲ ਨੇ ਸੰਬੋਧਨ ਕੀਤਾ। ਸਮਾਗਮ ‘ਚ ਸ਼ਹੀਦਾਂ ਅਤੇ ਵਿੱਛੜੇ ਸਾਥੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨਗੀ ਮੰਡਲ ਵੱਲੋਂ ਸਾਥੀ ਸੰਤੋਖ ਸਿੰਘ ਬਿਲਗਾ ਨੇ ਧੰਨਵਾਦ ਕੀਤਾ। ਆਰੰਭ ‘ਚ ਸ਼ਹੀਦੀ ਮਿਨਾਰ ‘ਤੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਸੰਤੋਖ ਸਿੰਘ ਬਿਲਗਾ, ਨਿਰਮਲ ਆਧੀ, ਰਾਮ ਕਿਸ਼ਨ ਜਲੰਧਰ ਨੇ ਕੀਤੀ। ਇਸ ਮੌਕੇ ਇਨਕਲਾਬੀ ਗੀਤ ਗ਼ਜ਼ਲਾਂ ਵੀ ਪੇਸ਼ ਕੀਤੀਆਂ ਗਈਆਂ।

Scroll To Top