ਬਾਬਾ ਬਕਾਲਾ ਸਾਹਿਬ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ 10 ਜਨਵਰੀ ਨੂੰ ਤਹਿਸੀਲ ਬਾਬਾ ਬਕਾਲਾ ਸਾਹਿਬ ਤੋਂ ਵੱਡੇ ਜਥੇ ਰਵਾਨਾ ਕਰਨ ਲਈ ਪਿੰਡ ਰਾਏਪੁਰ ਤੋਂ ਫੰਡ ਇਕੱਠਾ ਕੀਤਾ। ਇਸ ਮੌਕੇ ਆਗੂਆਂ ਨੇ ਦਿੱਲੀ ਜਾਣ ਲਈ ਤਿਆਰੀ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੇ ਵਾਜਬ ਸੰਘਰਸ਼ ਸਾਹਮਣੇ ਸਰਕਾਰ ਨੂੰ ਝੁਕਣਾ ਪਵੇਗਾ ਅਤੇ ਆਵਾਮ ਦੀ ਜਿੱਤ ਯਕੀਨੀ ਹੋਵੇਗੀ।
