ਦਿਹਾਤੀ ਮਜ਼ਦੂਰ ਸਭਾ ਦੀ ਬਰਾਂਚ ਮੱਖੀ ਕਲਾਂ ਵਲੋਂ ਪੰਚਾਇਤੀ ਜਮੀਨ ਵਿੱਚੋਂ 10- 10 ਮਰਲੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਲਗਾਏ ਗਏ ਇਸ ਪੱਕੇ ਮੋਰਚੇ ਵਿੱਚ ਮਜ਼ਦੂਰ ਪਰਿਵਾਰਾਂ ਵਲੋਂ ਆਪਣੀ ਦੱਸਾਂ ਨੋਹਾ ਦੀ ਕੀਰਤ ਕਮਾਈ ਵਿੱਚੋਂ ਵਿੱਚੋਂ 24ਘੰਟੇ ਲੰਗਰ ਦਾ ਪ੍ਰਬੰਧ ਚੱਲ ਰਿਹਾ ਹੈ। ਲਗਾਏ ਗਏ ਇਸ ਪੱਕੇ ਮੋਰਚੇ ਵਿੱਚ ਲੋਕ ਪਰਿਵਾਰਾਂ ਸਮੇਤ ਪੰਹੁਚ ਰਹੇ ਹਨ।ਇਸ ਮੌਕੇ ਇਕੱਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਿੰਲਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਵਿੱਚ ਕੀਤੇ ਵਾਅਦਿਆਂ ਤੋਂ ਮੁਕਰਿਆ ਜਾ ਰਿਹਾ ਹੈ।ਅਤੇ ਗਰੀਬ ਲੋਕਾਂ ਨਾਲ 420 ਕੀਤੀ ਜਾ ਰਹੀ ਹੈ। ਇਹਨਾਂ ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਵਿਖੇ ਬੇਠੈ ਪਲਾਟਾਂ ਦੀ ਪ੍ਰਾਪਤੀ ਲਈ ਮਜ਼ਦੂਰ ਦੀ ਸਾਰ ਲਈ ਜਾਵੇ ਅਤੇ ਉਹਨਾਂ ਨੂੰ ਫੋਰੀ ਤੋਰ ਤੇ 10 10 ਮਰਲੇ ਪਲਾਟਾਂ ਅਲਾਟ ਕਰਕੇ ਉਨ੍ਹਾਂ ਨੂੰ ਦਿੱਤੇ ਜਾਣ।ਜੇਕਰ ਖੇਤ ਮਜ਼ਦੂਰ ਦੀ ਮੰਨੀ ਹੋਈ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ ਗਾ।ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੰਘ ਨਿਸ਼ਾਨ ਸਿੰਘ ਪੰਹੁਵਿੰਡ ਸੰਤੋਖ ਸਿੰਘ ਮੱਖੀ ਕਲਾਂ ਕੁਲਦੀਪ ਸਿੰਘ ਨੀਲਾ ਪ੍ਰਧਾਨ ਬਗੀਚਾ ਸਿੰਘ ਮੱਖੀ ਕਲਾਂ ਬੂਟਾ ਸਿੰਘ ਮੱਖੀ ਕਲਾਂ ਗੱਜਣ ਸਿੰਘ ਨਾਰਲਾ ਆਦਿ ਆਗੂ ਹਾਜ਼ਰ ਸਨ।