ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 57 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ ਸਕੱਤਰ ਕਾਮਰੇਡ ਸੰਤੋਖ ਸਿੰਘ ਲਗਾ ਤਾਰ ਕਰ ਰਹੇ ਹਨ ਲੱਗੇ ਇਸ ਪੱਕੇ ਮੋਰਚੇ ਵਿੱਚ ਬੇਜਮੀਨੇ ਅਤੇ ਦਲਿਤ ਪਰਿਵਾਰਾਂ ਲੋਕ ਪਰਿਵਾਰਾਂ ਸਮੇਤ ਰਾਤ ਦਿਨ ਸਾਮਲ ਹੋ ਰਹੇ ਹਨ ਇਸ ਮੌਕੇ ਇਕੱਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਝੂਠੇ ਸਬਜਵਾਗ ਵਿਖੋਦਿਆ ਇਹ ਕਿਹਾ ਕਿ ਕਾਂਗਰਸ ਸਰਕਾਰ ਬਨਦਿਆ ਹੀ ਗਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿੱਚੋ ਘਰ ਬਣਾਉਣ ਲਈ 5,5 ਮਰਲੇ ਦੇ ਪਲਾਂਟ ਅਲਾਟ ਕਰਕੇ ਦਿੱਤੇ ਜਾਣਗੇ ਪਰ 17 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਦ ਵੀ ਪੰਜਾਬ ਦੀ ਕਾਂਗਰਸ ਸਰਕਾਰ ਗਰੀਬ ਵਿਰੋਧੀ ਨੀਤੀਆਂ ਵਾਲੀ ਸਰਕਾਰ ਸਾਬਿਤ ਹੋਈ ਹੈ ਇਹਨਾਂ ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕੇ ਹਲਕਾ ਵਿਧਾਇਕ ਖੇਮਕਰਨ ਅਤੇ ਡੀ ਸੀ ਤਰਨਤਾਰਨ ਵਲੋਂ ਪਿੰਡ ਮੱਖੀ ਕਲਾਂ ਦੇ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ ਜੋ ਕਿ ਗਰੀਬ ਲੋਕਾਂ ਨਾਲ ਬੇ ਨਿਸਾਫੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਜਰ ਲਾਖਣਾ ਅੰਗਰੇਜ ਸਿੰਘ ਨਵਾਂ ਪਿੰਡ ਦਰਬਾਰਾ ਸਿੰਘ ਵਾਂ ਗੱਜਣ ਸਿੰਘ ਨਾਰਲਾ ਨਿਸ਼ਾਨ ਸਿੰਘ ਪੰਹੁਵਿੰਡ ਬਗੀਚਾ ਸਿੰਘ ਮੱਖੀ ਕਲਾਂ ਆਦਿ ਆਗੂ ਹਾਜਰ ਸਨ