Now Reading
ਦਿਹਾਤੀ ਮਜ਼ਦੂਰ ਸਭਾ ਦੇ ਜਥਾ ਮਾਰਚ ਨੇ ਤੀਜੇ ਦਿਨ ਬਾਬਾ ਬਕਾਲਾ ਇਲਾਕੇ ‘ਚ ਜਲਸੇ ਕੀਤੇ

ਦਿਹਾਤੀ ਮਜ਼ਦੂਰ ਸਭਾ ਦੇ ਜਥਾ ਮਾਰਚ ਨੇ ਤੀਜੇ ਦਿਨ ਬਾਬਾ ਬਕਾਲਾ ਇਲਾਕੇ ‘ਚ ਜਲਸੇ ਕੀਤੇ

ਬਾਬਾ ਬਕਾਲਾ : ਦਿਹਾਤੀ ਮਜ਼ਦੂਰ ਸਭਾ ਵਲੋਂ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਕੀਤੇ ਜਾ ਰਹੇ ‘ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ’ ਦੇ ਤੀਸਰੇ ਦਿਨ ਅੰਮ੍ਰਿਤਸਰ ਜਿਲ•ੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡਾਂ/ਕਸਬਿਆਂ ਧਾਰੜ, ਸੁਧਾਰ, ਖਲਚੀਆਂ, ਬੁਟਰ, ਟਾਂਗਰਾ ਵਿਖੇ ਭਰਵੇਂ ਇਕੱਠ ਤੇ ਮਾਰਚ ਕੀਤੇ ਗਏ। ਇਸ ਜਥੇ ਦੇ ਨਾਲ ਦੁਪਹੀਆ ਵਾਹਨਾਂ ਦਾ ਕਾਫਲਾ ਵੀ ਨਾਲ ਹੀ ਚੱਲ ਰਿਹਾ ਸੀ, ਜਿਹਨਾਂ ਦੇ ਹੱਥਾਂ ‘ਚ ਝੰਡੇ ਸਨ ਅਤੇ ਇਹ ਸਾਥੀ ਆਕਾਸ਼ ਗੂੰਜਾਊ ਨਾਅਰੇ ਲਗਾ ਰਹੇ ਸਨ। ਜਥਾ ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਇਸ ਮਾਰਚ ਦੇ ਮਕਸਦ ਨੂੰ ਦਰਸਾਉਂਦੀ ਦੁਵਰਕੀ ਵੀ ਵੰਡੀ ਗਈ।।
ਇਸ ਮਾਰਚ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਤਿੱਖੇ ਜ਼ਮੀਨੀ ਸੁਧਾਰ ਕਰਕੇ ਜਾਗੀਰਦਾਰਾਂ ਦੇ ਕਬਜ਼ੇ ਹੇਠਲੀ ਜ਼ਮੀਨ ਕਰੋੜਾਂ ਬੇਜ਼ਮੀਨੇ ਪਰਵਾਰਾਂ ‘ਚ ਤਕਸੀਮ ਕੀਤੀ ਜਾਵੇ ਤਾਂ ਜੋ ਦਲਿਤਾਂ/ਬੇਜ਼ਮੀਨੇ ਲੋਕਾਂ ਨੂੰ ਆਰਥਿਕ-ਸਮਾਜਿਕ ਨਾਬਰਾਬਰੀ ਤੋਂ ਮੁਕਤੀ ਮਿਲ ਸਕੇ। ਆਗੂਆਂ ਨੇ ਦੋਸ਼ ਲਾਇਆ ਕਿ ਪੂੰਜੀਪਤੀ-ਜਾਗੀਰਦਾਰ ਲੋਟੂਆਂ ਦੀਆਂ ਪ੍ਰਤੀਨਿਧ ਸਰਕਾਰਾਂ ਜ਼ਮੀਨੀ ਸੁਧਾਰਾਂ ਦਾ ਮੁੱਦਾ ਘੱਟੇ – ਮਿੱਟੀ ਰੋਲ ਕੇ ਵਾਹੀਯੋਗ ਜ਼ਮੀਨਾਂ ਬਹੁਕੌਮੀ ਕਾਰਪੋਰੇਸ਼ਨਾਂ ਹਵਾਲੇ ਕਰਨ ਦੀ ਨੀਤੀ ‘ਤੇ ਚਲ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜ਼ਮੀਨੀ ਸੁਧਾਰ ਨਾ ਕੇਵਲ ਬੇਜ਼ਮੀਨੇ ਦਲਿਤਾਂ ਦੀ ਜੂਨ ਸੁਧਾਰਨਗੇ ਸਗੋਂ ਖੇਤੀ ਆਮਦਨ ਸਦਕਾ ਇਨਾਂ ਦੀ ਵਧੀ ਖਰੀਦ ਸ਼ਕਤੀ ਘਰੇਲੂ ਵਪਾਰ ਤੇ ਸਨਅਤ ਨੂੰ ਵੀ ਪਰਫੁਲਤ ਕਰੇਗੀ।
ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਦਲਿਤਾਂ ਦੀ ਸਨਮਾਨ ਬਹਾਲੀ ਤੇ ਸਵੈ-ਨਿਰਭਰਤਾ ਦੋਵੇਂ ਹੀ ਜ਼ਮੀਨ ਦੀ ਵੰਡ ਨਾਲ ਪੀਡੀ ਤਰਾਂ ਜੁੜੇ ਹੋਏ ਹਨ। ਆਗੂਆਂ ਨੇ ਕਿਹਾ ਕਿ ਖੇਤੀ ਸੰਬੰਧੀ ਬਣੇ ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਹ ਸਿਫਾਰਸ਼ ਕੀਤੀ ਹੈ ਕਿ ਦੇਸ਼ ਦੇ ਹਰ ਪਰਿਵਾਰ ਕੋਲ ਘੱਟੋ ਘੱਟ ਇੱਕ ਏਕੜ ਜ਼ਮੀਨ ਦੀ ਮਾਲਕੀ ਹੋਣੀ ਚਾਹੀਦੀ ਹੈ। ਇਸੇ ਤਰ•ਾਂ ਸਾਲਾਂ ਪਹਿਲਾਂ ਕਾਇਮ ਕੀਤੇ ਗਏ ਮੰਡਲ ਕਮਿਸ਼ਨ ਨੇ ਵੀ ਇਹ ਸੁਝਾਅ ਦਿੱਤਾ ਸੀ ਕਿ ਪੇਂਡੂ ਵਸੋਂ ਦੀ ਕੰਗਾਲੀ ਤੇ ਬਦਹਾਲੀ ਦੂਰ ਕਰਨ ਦਾ ਇਕੋ ਇਕ ਸਾਧਨ ਤਿਖੇ ਜ਼ਮੀਨੀ ਸੁਧਾਰ ਹਨ।
ਆਗੂਆਂ ਨੇ ਹਾਜ਼ਰ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿਹਾਤੀ ਮਜ਼ਦੂਰ ਸਭਾ ਦੇ ਭਵਿੱਖੀ ਸੰਗਰਾਮ ਨੂੰ ਤਨ-ਮਨ-ਧਨ ਨਾਲ ਸਹਿਯੋਗ ਦੇਣ ਤਾਂ ਕਿ ਜਾਤਪਾਤੀ ਵਿਤਕਰੇ ਤੇ ਜਮਾਤੀ ਲੁੱਟ ਤੋਂ ਸਦੀਵੀ ਮੁਕਤੀ ਪ੍ਰਾਪਤ ਕੀਤੀ ਜਾ ਸਕੇ। ਇਨਾਂ ਇਕੱਠਾਂ ਨੂੰ ਸਰਵਸਾਥੀ ਗੁਰਨਾਮ ਸਿੰਘ ਦਾਊਦ, ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਨਿਰਮਲ ਆਧੀ, ਨਿਰਮਲ ਛੱਜਲਵੱਡੀ, ਗੁਰਨਾਮ ਭਿੰਡਰ, ਨਰਿੰਦਰ ਵਡਾਲਾ, ਪਲਵਿੰਦਰ ਮਹਿਸਮਪੁਰ ਨੇ ਸੰਬੋਧਨ ਕੀਤਾ।

Scroll To Top