Now Reading
ਦਿਹਾਤੀ ਮਜ਼ਦੂਰ ਸਭਾ ਦਾ ਤਹਿਸੀਲ ਭਿੱਖੀਵਿੰਡ ਦਾ ਡੈਲੀਗੇਟ ਇਜਲਾਸ ਹੋਇਆ

ਦਿਹਾਤੀ ਮਜ਼ਦੂਰ ਸਭਾ ਦਾ ਤਹਿਸੀਲ ਭਿੱਖੀਵਿੰਡ ਦਾ ਡੈਲੀਗੇਟ ਇਜਲਾਸ ਹੋਇਆ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਦਾ ਤਹਿਸੀਲ ਭਿੱਖੀਵਿੰਡ ਦਾ ਪਹਿਲਾ ਡੈਲੀਗੇਟ ਇਜਲਾਸ ਮਨਜੀਤ ਕੌਰ ਸਾਧਰਾ ਸੰਤੋਖ ਸਿੰਘ ਮੱਖੀ ਕਲਾਂ ਤੇ ਹਰਜਿੰਦਰ ਸਿੰਘ ਚੂੰਘ ਦੀ ਅਗਵਾਈ ਹੇਠ ਹੋਇਆ। ਜਿਸ ਵਿੱਚ ਤਹਿਸੀਲ ਭਿੱਖੀਵਿੰਡ ਦੇ ਵੱਖ ਵੱਖ ਡੈਲੀਗੇਟਾਂ ਨੇ ਭਾਗ ਲਿਆ।।ਡੈਲੀਗੇਟ ਇਜਲਾਸ ਦਾ ਰਸਮੀ ਤੋਰ ਤੇ ਉਦਘਾਟਨੀ ਭਾਸ਼ਣ ਵਿੱਚ ਬੋਲਦਿਆਂ ਜਥੇਬੰਦੀ ਦੇ ਜਿਲ੍ਹਾ ਸਕੱਤਰ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਵਿੱਚ ਕੀਤੇ ਵਾਅਦਿਆਂ ਅਨੁਸਾਰ ਗਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚੋਂ  10ਮਰਲੇ ਦੇ ਪਲਾਂਟ ਅਲਾਟ ਕਰਕੇ ਦਿੱਤੇ ਜਾਣ।।।ਬੁਢਾਪਾ ਅਤੇ ਵਿਧਵਾ ਅੰਗਹੀਣ ਪੈਨਸ਼ਨਾਂ ਦੀ ਰਕਮ ਘੱਟੋ ਘੱਟ ਤਿੰਨ ਹਜਾਰ ਰੁਪਏ ਕੀਤੀ ਜਾਵੇ।।ਅਤੇ ਇਸ ਦੀ ਲਗਾਤਾਰਤਾ ਕਾਇਮ ਕੀਤੀ ਰੱਖੀ ਜਾਵੇ।।ਮਨਰੇਗਾ ਸਕੀਮ ਅਧੀਨ ਸਾਰੇ ਪਰਿਵਾਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਛੇ ਸੋ ਰੁਪਏ ਦਿੱਤੀ ਜਾਵੇ ਅਤੇ ਮਨਰੇਗਾ ਸਕੀਮ ਤਹਿਤ ਕੀਤੇ ਕੰਮਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।।ਖੇਤ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਢੁਕਵੀਂ ਗਰਾਂਟ ਜਾਰੀ ਕੀਤੀ ਜਾਵੇ।।।ਵੰਡ ਪ੍ਰਣਾਲੀ ਨੂੰ ਜਾਰੀ ਕਰਕੇ ਰਸੋਈ ਦੀਆਂ ਨਿੱਤ ਵਰਤੋਂ ਸਾਰੀਆਂ ਵਸਤਾਂ ਅੱਧੇ ਰੇਟ ਸਰਕਾਰੀ ਡੀਪੂਆ ਤੇ ਮੁਹਈਆ ਕਰਵਾਈਆ ਜਾਣ।।।ਇਸ ਮੌਕੇ ਤੇ ਨਵੀਂ ਬਣੀ ਤਹਿਸੀਲ ਕਮੇਟੀ ਦਾ ਪੈਨਲ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਵਲੋਂ ਪੇਸ਼ ਕੀਤਾ ਗਿਆ।।।ਜਿਸ ਵਿੱਚ ਹਰਜਿੰਦਰ ਸਿੰਘ ਚੂੰਗ ਪ੍ਰਧਾਨ ਗੱਜਣ ਸਿੰਘ ਨਾਰਲਾ ਮੀਤ ਪ੍ਰਧਾਨ ਜਗਤਾਰ ਸਿੰਘ ਵਾਂ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਮੀਤ ਪ੍ਰਧਾਨ ਗੁਰਲਾਲ ਸਿੰਘ ਅਲਗੋ ਮੀਤ ਸਕੱਤਰ ਤੋ ਇਲਾਵਾ ਸੁਰਜੀਤ ਸਿੰਘ ਭਿੱਖੀਵਿੰਡ ਮਾਹਣ ਸਿੰਘ ਭਿੱਖੀਵਿੰਡ ਅੰਗਰੇਜ ਸਿੰਘ ਨਵਾਂ ਪਿੰਡ ਅੰਗਰੇਜ ਸਿੰਘ ਲੱਧੂ 
ਦਰਬਾਰਾ ਸਿੰਘ ਵਾਂ ਅਜੀਤ ਸਿੰਘ ਕੰਬੋਕੇ ਸੁਖਦੇਵ ਸਿੰਘ ਬੱਬੀ ਗੁਰਵਿੰਦਰ ਸਿੰਘ ਚੂੰਗ ਮਨਦੀਪ ਸਿੰਘ ਮਨਜੀਤ ਕੌਰ ਸਾਧਰਾ ਸਿਮਰਜੀਤ ਕੌਰ ਭਿੱਖੀਵਿੰਡ ਲਾਜਰ ਲਾਖਣਾ ਆਦਿ ਆਗੂ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ।

Scroll To Top