Now Reading
ਦਿਹਾਤੀ ਮਜ਼ਦੂਰ ਸਭਾ ਵਲੋਂ ਲਗਾਇਆ ਗਿਆ ਪੱਕਾ ਮੋਰਚਾ ਪੰਦਰਵੇਂ ਦਿਨ ਵਿਚ ਦਾਖ਼ਲ

ਦਿਹਾਤੀ ਮਜ਼ਦੂਰ ਸਭਾ ਵਲੋਂ ਲਗਾਇਆ ਗਿਆ ਪੱਕਾ ਮੋਰਚਾ ਪੰਦਰਵੇਂ ਦਿਨ ਵਿਚ ਦਾਖ਼ਲ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਲਗਾਇਆ ਗਿਆ ਪੱਕਾ ਮੋਰਚਾ ਪੰਦਰਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਇਸ ਪੱਕੇ ਮੋਰਚੇ ਵਿਚ ਖੇਤ ਮਜ਼ਦੂਰ ਮਰਦ ਤੇ ਔਰਤਾਂ ਪਰਿਵਾਰਾਂ ਸਮੇਤ ਪੰਹੁਚ ਰਹੇ ਹਨ¢ ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਪਲਾਟਾਂ ਦੀ ਪ੍ਰਾਪਤੀ ਲਈ ਲੱਗੇ ਹੋਏ ਇਸ ਪੱਕੇ ਮੋਰਚੇ ਵਿਚ ਖੇਤ ਮਜ਼ਦੂਰ ਪਿਛਲੇ ਪੰਦਰਾਂ ਦਿਨਾ ਤੋਂ ਮੋਰਚਾ ਲਗਾ ਕੇ ਬੈਠੇ ਹਨ ਜਿਨ੍ਹਾਂ ਦੀ ਸਾਰ ਨਾ ਤਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਨਾ ਹੀ ਪ੍ਰਸ਼ਾਸਨ ਨੇ ਲਈ ਹੈ¢ ਇਨ੍ਹਾਂ ਆਗੂਆਂ ਨੇ ਬੋਲਦਿਆਾ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਜਿਸ ਸਬੰਧੀ ਡੀ. ਸੀ. ਤਰਨਤਾਰਨ ਵਲੋਂ ਬੀ. ਡੀ. ਪੀ. ਓ. ਭਿੱਖੀਵਿੰਡ ਰਾਹੀਂ ਅਰਜ਼ੀਆਂ ਲਈਆਂ ਗਈਆਂ ਅਰਜ਼ੀਆਂ ਦੇ ਬਾਵਜੂਦ ਵੀ ਪੰਚਾਇਤੀ ਜ਼ਮੀਨ ਵਿਚੋਂ ਪਲਾਟ ਅਲਾਟ ਕਰਕੇ ਨਹੀਂ ਦਿੱਤੇ ਗਏ। ਪੰਜਾਬ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਵਾਲੀ ਸਾਬਿਤ ਹੋਈ ਹੈ। ਜੇਕਰ ਪਲਾਟਾਂ ਦੀ ਪ੍ਰਾਪਤੀ ਲਈ ਪਿੰਡ ਮੱਖੀ ਕਲਾਂ ਵਿਖੇ ਲਗੇ ਮੋਰਚੇ ਵਿਚ ਬੈਠੇ ਗ਼ਰੀਬ ਪਰਿਵਾਰਾਂ ਦੀ ਸਾਰ ਨਹੀਂ ਲਈ ਗਈ ਤਾਂ ਪਿਛਲੇ ਪੰਦਰਾਂ ਦਿਨਾਂ ਤੋਂ ਲੜੇ ਜਾ ਰਹੇ ਸੰਘਰਸ਼ ਨੂੰ ਨਵਾਂ ਰੂਪ ਦੇ ਕੇ ਜਿੱਤ ਤੱਕ ਲਿਜਾਇਆ ਜਾਵੇਗਾ | ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ ਸੰਤੋਖ ਸਿੰਘ ਮੱਖੀ ਕਲਾਂ ਗੱਜਣ ਸਿੰਘ ਨਾਰਲਾ ਚੰਨਬੀਰ ਸਿੰਘ ਮੱਖੀ ਕਲਾਂ ਕੁਲਦੀਪ ਸਿੰਘ ਨੀਲਾ ਪ੍ਰਧਾਨ ਬਗੀਚਾ ਸਿੰਘ ਮੱਖੀ ਕਲਾਂ ਹਰਜਿੰਦਰ ਸਿੰਘ ਚੂੰਗ ਮਨਜੀਤ ਕੌਰ ਸਾਧਰਾ, ਕੁਲਦੀਪ ਸਿੰਘ ਕਾਲੀ, ਸਿੰਦਰ ਕੌਰ ਸਵਰਨ ਕੌਰ, ਸਪਿੰਦਰ ਕੌਰ ਜਸਬੀਰ ਕੌਰ ਆਦਿ ਆਗੂ ਹਾਜ਼ਰ ਸਨ।

Scroll To Top