Now Reading
ਦਿਹਾਤੀ ਮਜ਼ਦੂਰ ਸਭਾ, ਬਾਬਾ ਬਕਾਲਾ ਸਾਹਿਬ ਏਰੀਏ ਦਾ ਇਜਲਾਸ ਹੋਇਆ

ਦਿਹਾਤੀ ਮਜ਼ਦੂਰ ਸਭਾ, ਬਾਬਾ ਬਕਾਲਾ ਸਾਹਿਬ ਏਰੀਏ ਦਾ ਇਜਲਾਸ ਹੋਇਆ

ਬਾਬਾ ਬਕਾਲਾ ਸਾਹਿਬ: ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ, ਬਾਬਾ ਬਕਾਲਾ ਸਾਹਿਬ ਏਰੀਏ ਦਾ ਇਜਲਾਸ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ‘ਚ ਸੂਬਾਈ ਕਮੇਟੀ ਮੈਂਬਰ ਗੁਰਨਾਮ ਸਿੰਘ ਭਿੰਡਰ ਉਚੇਚੇ ਤੌਰ ‘ਤੇ ਪੁੱਜੇ| ਇਜਲਾਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਗ਼ਰੀਬ, ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਕਾਰਣ ਅੱਜ ਉਕਤ ਸਰਕਾਰਾਂ ਤੋਂ ਹਰੇਕ ਵਰਗ ਦੁਖੀ ਹੈ| ਇਸ ਮੌਕੇ ਦਿਹਾਤੀ ਮਜ਼ਦੂਰ ਸਭਾ, ਬਾਬਾ ਬਕਾਲਾ ਸਾਹਿਬ ਏਰੀਏ ਦੀ ਚੋਣ ਕਰਵਾਈ ਗਈ, ਜਿਸ ਦੌਰਾਨ ਜਸਵੰਤ ਸਿੰਘ ਪ੍ਰਧਾਨ ਬਾਬਾ ਬਕਾਲਾ ਸਾਹਿਬ, ਅਮਰੀਕ ਸਿੰਘ ਧਿਆਨਪੁਰ ਸਕੱਤਰ, ਬਲਰਾਜ ਸਿੰਘ ਰਾਜੂ ਦਾਊਦ ਮੀਤ ਪ੍ਰਧਾਨ, ਬੀਰ ਸਿੰਘ ਬਾਬਾ ਬਕਾਲਾ ਮੀਤ ਪ੍ਰਧਾਨ, ਲਖਵਿੰਦਰ ਸਿੰਘ ਛਾਪਿਆਂਵਾਲੀ ਖ਼ਜ਼ਾਨਚੀ, ਸੁਰਜੀਤ ਸਿੰਘ ਵਡਾਲਾ ਕਲਾਂ ਜੁਆਇੰਟ ਸਕੱਤਰ, ਬਲਦੇਵ ਸਿੰਘ ਬੁਤਾਲਾ ਸਕੱਤਰ. ਹਰਦੇਵ ਸਿੰਘ ਭੱਟੀ ਬੁਤਾਲਾ ਪ੍ਰਚਾਰ ਸਕੱਤਰ ਚੁਣੇ ਗਏ, ਜਦਕਿ ਹਰਪ੍ਰੀਤ ਸਿੰਘ ਹੈਪੀ ਧਿਆਨਪੁਰ, ਕਸ਼ਮੀਰ ਸਿੰਘ, ਸਰਵਣ ਸਿੰਘ, ਜਸਬੀਰ ਸਿੰਘ, ਸਾਹਿਬ ਸਿੰਘ, ਕੁਲਵੰਤ ਸਿੰਘ, ਜਗੀਰ ਸਿੰਘ, ਰਿੰਕੂ ਦਾਊਦ, ਕਮਲ ਸ਼ਰਮਾ, ਮਿੰਟੂ ਵਜ਼ੀਰ, ਤਰਸੇਮ ਸਿੰਘ ਵਜ਼ੀਰ ਭੁੱਲਰ, ਕਰਨੈਲ ਸਿੰਘ ਬਾਬਾ ਬਕਾਲਾ ਸਾਹਿਬ ਆਦਿ ਮੈਂਬਰ ਵਰਕਿੰਗ ਕਮੇਟੀ ਚੁਣੇ ਗਏ |

Scroll To Top