Now Reading
ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਚੱਲ ਰਹੇ ਪਲਾਟਾਾ ਦੇ ਮੋਰਚੇ ਨੂੰ ਭਾਰੀ ਬਲ ਮਿਲਿਆ

ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਚੱਲ ਰਹੇ ਪਲਾਟਾਾ ਦੇ ਮੋਰਚੇ ਨੂੰ ਭਾਰੀ ਬਲ ਮਿਲਿਆ

ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਚੱਲ ਰਹੇ ਪਲਾਟਾਾ ਦੇ ਮੋਰਚੇ ਨੂੰ ਭਾਰੀ ਬਲ ਮਿਲਿਆ ਜਿਸ ਸਮੇਂ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਅਤੇ ਬੀਬੀ ਜਗਦੀਸ਼ ਕੌਰ ਭਿੱਖੀਵਿੰਡ ਸ਼ੋਰੀਆ ਚੱਕਰ ਵਿਜੇਤਾ ਸੈਂਕੜੇ ਸਾਥੀਆਂ ਸਮੇਤ ਸੀ. ਪੀ. ਆਈ. ਐੱਮ ਨੂੰ ਅਲਵਿਦਾ ਕਹਿ ਕੇ ਭਾਰਤੀ ਮਾਰਕਸਵਾਦੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ| ਇਸ ਮੌਕੇ ਪਹੁੰਚੇ ਵਿਸ਼ੇਸ਼ ਤੌਰ ‘ਤੇ ਪਾਰਟੀ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਜੀ ਆਇਆਂ ਕਿਹਾ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮੋਰਚਾ ਉਨਾਂ ਚਿਰ ਜਾਰੀ ਰਹੇਗਾ ਜਿੰਨਾਂ ਚਿਰ ਗ਼ਰੀਬ ਲੋਕਾਂ ਨੂੰ ਪਲਾਟ ਨਹੀਂ ਦਿੱਤੇ ਜਾਂਦੇ ਸਾਥੀ ਗੁਰਨਾਮ ਸਿੰਘ ਦਾਊਦ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਦੇ ਸਿਰ ਤੇ ਜੂੰ ਨਹੀਂ ਸਰਕ ਰਹੀ ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ¢ ਅੱਜ ਦੇ ਧਰਨੇ ਉਸ ਸਮੇਂ ਭਾਰੀ ਬਲ ਮਿਲਿਆ ਜਿਸ ਸਮੇਂ ਵੱਖ-ਵੱਖ ਜਥੇਬੰਦੀਆਾ ਜਮਹੂਰੀ ਕਿਸਾਨ ਸਭਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਦਲਜੀਤ ਸਿੰਘ ਦਿਆਲਪੁਰਾ, ਨਿਰਪਾਲ ਸਿੰਘ ਜੌਣੋਕੇ, ਹਰਭਜਨ ਸਿੰਘ ਪੱਟੀ, ਬਲਦੇਵ ਸਿੰਘ ਪੰਡੋਰੀ, ਧਰਮ ਸਿੰਘ ਪੱਟੀ, ਸੁਲੱਖਣ ਸਿੰਘ ਤੁੜ, ਦਿਆਲ ਸਿੰਘ, ਬਲਵਿੰਦਰ ਸਿੰਘ, ਸੁਖਵੰਤ ਸਿੰਘ ਮਾਨ, ਜਗਤਾਰ ਸਿੰਘ ਵਾਂ, ਦਰਬਾਰਾ ਸਿੰਘ ਵਾਂ, ਗੱਜਣ ਸਿੰਘ ਨਾਰਲਾ, ਭਗਵੰਤ ਸਿੰਘ ਸੁਰਸਿੰਘ, ਲਾਜਰ ਲਾਖਣਾ, ਕੁਲਦੀਪ ਸਿੰਘ ਨੀਲਾ, ਪ੍ਰਧਾਨ ਗੁਰਲਾਲ ਸਿੰਘ ਅਲਗੋ ¢ ਸਟੇਜ ਦੀ ਪ੍ਰਧਾਨਗੀ ਸੰਤੋਖ ਸਿੰਘ ਮੱਖੀ ਕਲਾਂ, ਹਰਜਿੰਦਰ ਸਿੰਘ ਚੂੰਗ ਨੇ ਕੀਤੀ¢ ਸਟੇਜ ਦੇ ਫਰਜ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬਾਖੂਬੀ ਨਿਭਾਈ|

Scroll To Top