ਨਾਭਾ : ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਗਰੀਬ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਥਾਣਾ ਸਦਰ ਦਾ ਘਿਰਾਓ ਕੀਤਾ ਗਿਆ। ਲੰਘੀ 24 ਸਤੰਬਰ ਨੂੰ ਪਿੰਡ ਡਰੋਲੀ ਥਾਣਾ ਘੱਗਾ ਦੇ ਨੌਜਵਾਨ ਧਰਮਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਪਿੰਡ ਰੌਸ਼ਨ ਵਾਲਾ ਦੇ ਇੱਕ ਧਨੀ ਕਿਸਾਨ ਨੇ ਕਥਿਤ ਤੌਰ ‘ਤੇ ਆਪਣੇ ਨਾਲ ਦੋ ਹੋਰ ਗੁੰਡੇ ਨਾਲ ਲੈ ਕੇ ਪਿੰਡ ਡਰੋਲੀ ਦੇ ਉਕਤ ਨੌਜਵਾਨ ਨੂੰ ਉਸ ਦੇ ਘਰੋਂ ਧੱਕੇ ਨਾਲ ਚੁੱਕ ਕੇ ਲੈ ਗਿਆ। ਜਿਸ ਦਾ ਉਸ ਨੇ ਕਥਿਤ ਤੌਰ ‘ਤੇ ਕਤਲ ਕਰਕੇ ਲਾਸ਼ ਆਪਣੇ ਖੇਤਾਂ ਵਿੱਚ ਸੁੱਟ ਦਿੱਤੀ, ਜਿਸ ਦਾ ਪਰਿਵਾਰ ਨੂੰ ਚਾਰ ਦਿਨ ਬਾਅਦ ਪਤਾ ਲੱਗਾ। ਮ੍ਰਿਤਕ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਸਾਥੀ ਬਲਵਿੰਦਰ ਸਿੰਘ ਸਮਾਣਾ, ਸਾਥੀ ਸੁਰੇਸ਼ ਕੁਮਾਰ ਆਲਮਪੁਰ ਨੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਪ੍ਰਤੀ ਵਿਰੋਧ ਦਾ ਪ੍ਰਗਟਾਵਾ ਕਰਦੇ ਹੋਏ ਸਦਰ ਥਾਣੇ ਅੱਗੇ ਧਰਨਾ ਲਗਾ ਦਿੱਤਾ। ਜਿਸ ‘ਤੇ ਪੁਲੀਸ ਨੇ ਧਾਰਾ 174 ਦੀ ਥਾਂ ਧਾਰਾ 302, 34 ਆਈਪੀਸੀ ਤਹਿਤ ਕੇਸ ਦਰਜ ਕਰਵਾਇਆ ਅਤੇ ਡਾਕਟਰਾਂ ਦੇ ਪੈਨਲ ਤੋਂ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ।