ਪੱਟੀ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਡੀ.ਐੱਸ.ਪੀ. ਪੱਟੀ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੋਹਣ ਸਿੰਘ ਸਭਰਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਗੁਰਦੇਵ ਸਿੰਘ ਮਨਿਹਾਲਾ, ਕਿਰਤੀ ਕਿਸਾਨ ਯੂਨੀਅਨ ਦੇ ਗੁਰਮੇਜ ਸਿੰਘ ਚਾਹਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਨਿਰਵੈਲ ਸਿੰਘ ਡਾਲੇਕੇ, ਕੁੱਲ ਹਿੰਦ ਕਿਸਾਨ ਸਭਾ ਦੇ ਬਲਦੇਵ ਸਿੰਘ ਧੂੰਦਾ ਨੇ ਕੀਤੀ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ, ਦਲਜੀਤ ਸਿੰਘ, ਪ੍ਰਸ਼ੋਤਮ ਸਿੰਘ, ਹਰਜਿੰਦਰ ਸਿੰਘ, ਜੈਮਲ ਸਿੰਘ ਨੇ ਸਰਕਾਰ ਵਲੋਂ ਮੰਡੀ ਬੋਰਡ ਵਲੋਂ ਮੰਡੀਕਰਨ ਨੂੰ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੁਰਜ਼ੋਰ ਸ਼ਬਦਾਂ ਵਿਚ ਕਿਹਾ ਕਿ ਕਿਸਾਨ ਇਸ ਦਾ ਡੱਟਵਾਂ ਵਿਰੋਧ ਕਰਨਗੇ, ਜਿਸ ਦਾ ਸਰਕਾਰ ਨੂੰ ਮੁਕਾਬਲਾ ਕਰਨਾ ਔਖਾ ਹੋ ਜਾਵੇਗਾ | ਆਗੂਆਂ ਨੇ ਪਰਾਲੀ ਸਾੜਨ ਦੇ ਬਹਾਨੇ ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਤੇ ਜੁਰਮਾਨੇ ਰੱਦ ਕਰਨ ਦੀ ਮੰਗ ਕੀਤੀ| ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਮੰਡੀਆਂ ਵਿਚ ਹੁੰਦੀ ਲੁੱਟ ਖਸੁੱਟ ਬੰਦ ਕੀਤੀ ਜਾਵੇ, ਕਿਸਾਨਾਂ ਨੂੰ ਪਰਾਲੀ ਸਾਂਭਣ ਵਾਸਤੇ 6600 ਰੁਪਏ ਪ੍ਰਤੀ ਏਕੜ ਜਾਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤੇ ਝੋਨੇ ਦੀ ਸਿੱਲ੍ਹ 22 ਫ਼ੀਸਦੀ ਕੀਤੀ ਜਾਵੇ | ਕਿਸਾਨਾਂ ਦੀ ਜਿਣਸ ਮੰਡੀ ਵਿਚ ਆਉਣ ‘ਤੇ ਰਜਿਸਟਰਡ ਕੀਤੀ ਜਾਵੇ, ਹਰ ਕਿਸਾਨ ਨੂੰ ਜੇ ਫਾਰਮ ਜ਼ਰੂਰੀ ਦਿੱਤਾ ਜਾਵੇ, ਕੰਡਿਆਂ ਦੀ ਚੈਕਿੰਗ ਜ਼ਰੂਰੀ ਕੀਤੀ ਜਾਵੇ, ਅਨਾਜ ਮੰਡੀ ਪੱਟੀ ਵਿਚ ਆੜ੍ਹਤੀਆਂ ‘ਤੇ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਸਖਤ ਕਰਵਾਈ ਕੀਤੀ ਜਾਵੇ | ਇਸ ਮੌਕੇ ਕਰਮਜੀਤ ਸਿੰਘ ਤਲਵੰਡੀ, ਭਜਨ ਸਿੰਘ ਸੰਧੂ, ਸੋਹਣ ਸਿੰਘ ਗਹਿਰੀ, ਅਵਤਾਰ ਸਿੰਘ ਚਾਹਲ, ਸੁੱਚਾ ਸਿੰਘ ਲੱਧੂ, ਮੁਖਤਾਰ ਸਿੰਘ ਮੱਲ੍ਹਾ, ਕਰਨੈਲ ਸਿੰਘ ਚੀਮਾਂ, ਗੁਰਮੇਜ ਸਿੰਘ ਭੱਲੂ, ਸੁਖਵੰਤ ਸਿੰਘ ਦੁੱਬਲੀ, ਰੇਸ਼ਮ ਸਿੰਘ ਫੈਲੋਕੇ, ਸਵਰਨ ਸਿੰਘ ਲਹੀਆਂ, ਮਨਜੀਤ ਸਿੰਘ ਡਾਲੇਕੇ, ਜੈਮਲ ਸਿੰਘ ਬਾਠ, ਪਿ੍ਥੀਪਾਲ ਸਿੰਘ, ਚਮਨ ਲਾਲ ਦਰਾਜਕੇ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ|