ਭਿੱਖੀਵਿੰਡ, 17 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਵੱਲੋਂ ਪੁਲਿਸ ਵਧੀਕੀਆਂ ਖਿਲਾਫ ਐਸ ਐਚ ਓ ਭਿੱਖੀਵਿੰਡ ਦਾ ਡੀ ਐਸ ਪੀ ਭਿੱਖੀਵਿੰਡ ਦੇ ਦਫਤਰ ਅੱਗੇ ਪੁਤਲਾ ਫੂਕਿਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਭਾਗ ਲਿਆ। ਇਸ ਮੌਕੇ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਨੇ ਬੋਲਦਿਆਂ ਕਿਹਾ ਕਿ ਪਿੰਡ ਸਾਧਰਾ ਦੇ ਖੇਤ ਮਜ਼ਦੂਰ ਭਗਵੰਤ ਸਿੰਘ ਦੇ ਘਰ ਉਪਰ ਹਮਲਾ ਕਰਨ ਵਾਲੇ ਦੋਸ਼ੀਆਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਔਰਤਾਂ ਦੀ ਕੁੱਟਮਾਰ ਕੀਤੀ ਤੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ ਗਿਆ। ਪੀੜ੍ਹਤ ਪਰਿਵਾਰਾਂ ਨਾਲ ਕਥਿਤ ਤੌਰ ‘ਤੇ ਧੱਕਾ ਕਰਦਿਆਂ ਐਸ ਐਚ ਓ ਭਿੱਖੀਵਿੰਡ ਨੇ ਸਿਆਸੀ ਪ੍ਰਭੂਆ ਦੇ ਕਹਿਣ ‘ਤੇ ਪੀੜਘਤ ਪਰਿਵਾਰਾਂ ਉਪਰ ਹੀ 326 ਦਾ ਝੂਠਾ ਪਰਚਾ ਦਰਜ਼ ਕਰ ਦਿੱਤਾ ਗਿਆ। ਜਿਸ ਦੇ ਵਿਰੁੱਧ ਜਥੇਬੰਦੀ ਵੱਲੋਂ ਐਸ ਐਚ ਓ ਭਿੱਖੀਵਿੰਡ ਦੇ ਖਿਲਾਫ ਧਰਨਾ ਦਿੱਤਾ ਗਿਆ ਤੇ ਐਸ ਐਚ ਓ ਭਿੱਖੀਵਿੰਡ ਵੱਲੋਂ ਦੋਸ਼ੀਆਂ ਕੋਲੋਂ ਕਥਿਤ ਤੌਰ ‘ਤੇ ਸ਼ਰੇਆਮ ਗੁੰਡਾਗਰਦੀ ਕਰਾਈ ਗਈ। ਐਸ ਐਚ ਓ ਭਿੱਖੀਵਿੰਡ ਸਰਕਾਰੀ ਧਿਰ ਦਾ ਹੱਥ ਠੋਕਾ ਬਣਿਆ ਹੋਇਆ ਹੈ ਜਥੇਬੰਦੀ ਇਸ ਦੀ ਧੱਕੇਸ਼ਾਹੀ ਦਾ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈਕੇ ਮੁਕਾਬਲਾ ਕਰੇਗੀ।
ਇਹਨਾਂ ਆਗੂਆਂ ਨੇ ਐਸ ਐਸ ਪੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਐਸ ਐਚ ਓ ਭਿੱਖੀਵਿੰਡ ਨੂੰ ਸਸਪੈਂਡ ਕੀਤਾ ਜਾਵੇ ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਡੀ ਐਸ ਪੀ ਭਿੱਖੀਵਿੰਡ ਦੇ ਦਫਤਰ ਅੱਗੇ 3 ਰੋਜਾ ਰਾਤ ਦਿਨ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਭਿੱਖੀਵਿੰਡ, ਮਾਹਣ ਸਿੰਘ ਭਿੱਖੀਵਿੰਡ, ਅੰਗਰੇਜ਼ ਸਿੰਘ ਨਵਾਂ ਪਿੰਡ, ਮਨਦੀਪ ਕਲਸੀ, ਸੁਖਦੇਵ ਸਿੰਘ ਬੱਬੀ ਚੰਦ ਤੂਤ, ਗੁਰਚਰਨ ਘਰਿਆਲਾ, ਅੰਗਰੇਜ਼ ਸਿੰਘ ਲੱਧੂ, ਲਾਜਰ ਲਾਖਣਾ ਆਦਿ ਆਗੂ ਹਾਜ਼ਰ ਸਨ।
