ਤਰਨ ਤਾਰਨ : ਕੁੱਲ ਹਿੰਦ ਕਿਸਾਨ ਸ਼ੰਘਰਸ ਤਾਲਮੇਲ ਕਮੇਟੀ ਵਲੋਂ ਕਿਸਾਨ ਆਗੂ ‘ਤੇ ਕੀਤੇ ਜਾਨ ਲੇਵਾ ਹਮਲੇ ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਇਕ ਵਫ਼ਦ ਕਿਸਾਨ ਆਗੂ ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਬੱਗੂ, ਬਲਦੇਵ ਸਿੰਘ ਧੂੰਦਾ, ਹਰਬੰਸ ਸਿੰਘ ਵਿੰਣਗ, ਜੈਮਲ ਸਿੰਘ ਬਾਠ, ਦਵਿੰਦਰ ਸਿੰਘ ਸੋਹਲ, ਮਾਸਟਰ ਪ੍ਰਸ਼ੋਤਮ ਸਿੰਘ ਗਹਿਰੀ, ਹਰਜਿੰਦਰ ਸਿੰਘ ਟਾਂਡਾ ਆਦਿ ਦੀ ਅਗਵਾਈ ‘ਚ ਮਿਲਿਆ | ਵਫਦ ਨੇ ਦੱਸਿਆ ਕਿ ਪੱਟੀ ਦਾਣਾ ਮੰਡੀ ਵਿਚ ਕਿਸਾਨਾਂ ਦੇ ਭਾਅ ਨੂੰ ਲੈ ਕੇ ਮਾਰਚ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆ ਨੂੰ ਲੈ ਕੇ ਨਾਪਤੋਲ ਚੈੱਕ ਕਰ ਰਹੇ ਕਿਸਾਨਾਂ ‘ਤੇ ਆੜ੍ਹਤੀਆਂ ਵਲੋਂ ਹਮਲਾ ਕਰ ਦਿੱਤਾ ਅਤੇ ਇਕ ਕਿਸਾਨ ਗੰਭੀਰ ਰੂਪ ਵਿਚ ਜਖ਼ਮੀ ਹੋਇਆ ਹੈ ¢ ਉਕਤ ਆਗੂਆਂ ਨੂੰ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦਾ ਵੱਧ ਝੋਨਾ ਤੋਲਣ ਵਾਲੇ ਆੜ੍ਹਤੀ ਦੇ ਪਹਿਲਾਾ ਹੀ ਲਾਇਸੰਸ ਰੱਦ ਕਰ ਦਿੱਤੇ ਹਨ ਤੇ ਕਿਸਾਨ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ