Now Reading
ਟੀਚਰਜ਼ ਹੋਮ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਮਾਗਮ

ਟੀਚਰਜ਼ ਹੋਮ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਮਾਗਮ

ਬਠਿੰਡਾ : ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦਾ ਜਨਮ ਦਿਨ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ਜਿਸ ਵਿਚ ਸਾਮਲ ਪੰਜਾਬੀ ਸਾਹਿਤ ਸਭਾ ਬਠਿੰਡਾ, ਰੈਵੂਲੇਸ਼ਨਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ, ਦੇਸ਼ ਭਗਤ ਯਾਦਗਾਰੀ ਸਭਿਆਚਾਰਕ ਕਮੇਟੀ ਬਠਿੰਡਾ, ਅਧਿਆਪਕ ਅਤੇ ਸਰਬੱਤ ਦਾ ਭਲਾ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨੇ ਜਨਮ ਸਮਾਰੋਹ ‘ਚ ਸ਼ਿਰਕਤ ਕੀਤੀ | ਸਭਨਾਂ ਨੇ ਭਗਤ ਸਿੰਘ ਦੀ ਤਸਵੀਰ ‘ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਮੋਮਬੱਤੀਆਂ ਜਗ੍ਹਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ | ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਸਿੰਘ ਮਲੂਕਾ ਨੇ ਮੰਚ ਸੰਚਾਲਣ ਕਰਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ | ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਆਰ.ਐਮ.ਪੀ.ਆਈ. ਦੇ ਆਗੂ ਮਹੀਂਪਾਲ ਤੇ ਸਾਹਿਤ ਸਭਾ ਦੇ ਸਰਪ੍ਰਸਤ ਗੁਰਦੇਵ ਖੋਖਰ ਨੇ ਵੀ ਵਿਚਾਰ ਰੱਖੇ | ਇਸ ਮੌਕੇ ਸਾਹਿਤਕਾਰ ਰਣਬੀਰ ਰਾਣਾ, ਭੁਪਿੰਦਰ ਸੰਧੂ, ਇੰਜ: ਅਮਰ ਸਿੰਘ, ਤੇਜਾ ਸਿੰਘ ਪ੍ਰੇਮੀ, ਟੀਚਰਜ਼ ਹੋਮ ਦੇ ਬੀਰਬਲ ਦਾਸ, ਪਿੰ੍ਰ: ਰਣਜੀਤ ਸਿੰਘ, ਮਾਸਟਰ ਪ੍ਰਕਾਸ਼ ਚੰਦ, ਆਰ.ਐਮ.ਪੀ.ਆਈ. ਦੇ ਕਾਮਰੇਡ ਸੰਪੂਰਨ ਸਿੰਘ, ਪ੍ਰਕਾਸ਼ ਸਿੰਘ, ਰਵਿੰਦਰ ਸਿੰਘ ਭੱਟੀ, ਅੰਮਿ੍ਤਪਾਲ ਤੇ ਬਿੱਕਰ ਸਿੰਘ ਛੀਨਾ ਆਦਿ ਮੌਜੂਦ ਸਨ|

Scroll To Top