Now Reading
ਜੇਪੀਐਮਓ ਦੀ ਮੀਟਿੰਗ ਹੋਈ

ਜੇਪੀਐਮਓ ਦੀ ਮੀਟਿੰਗ ਹੋਈ

ਬਰਨਾਲਾ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ‘ਚ ਸ਼ਾਮਲ ਜਥੇਬੰਦੀਆਂ ਦੇ ਮਾਲਵਾ ਜ਼ੋਨ ਦੇ ਜ਼ਿਲ੍ਹਿਆਂ ਦੇ ਆਗੂਆਂ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਦਫ਼ਤਰ ‘ਚ ਆਯੋਜਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਸਰਬ ਸਾਥੀ ਕਰਮਜੀਤ ਸਿੰਘ ਬੀਹਲਾ, ਯਸ਼ਪਾਲ ਮਹਿਲ ਕਲਾਂ ਅਤੇ ਭੋਲਾ ਸਿੰਘ ਕਲਾਲ ਮਾਜਰਾ ਵੱਲੋਂ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ‘ਤੇ ਦਿਹਾਤੀ ਮਜ਼ਦੂਰ ਸਭਾ ਦੇ ਵਿੱਤ ਸਕੱਤਰ ਸਾਥੀ ਮਹੀਪਾਲ ਪੁੱਜੇ। ਮੀਟਿੰਗ ਦੇ ਆਰੰਭ ‘ਚ ਅਵਾਰਾ ਪਸ਼ੂਆਂ ਦੀ ਫੇਟ ‘ਚ ਆਕੇ ਸਦੀਵੀ ਵਿਛੋੜਾ ਦੇ ਗਏ ਸਾਥੀ ਇੰਦਰਜੀਤ ਸਿੰਘ ਹਰਦਾਸਪੁਰਾ ਨੂੰ ਇੱਕ ਸ਼ੋਕ ਮਤੇ ਰਾਹੀਂ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾ ਦੇ ਫ਼ੁਲ ਭੇਂਟ ਕੀਤੇ ਗਏ। 16 ਫਰਵਰੀ ਨੂੰ ਬਰਨਾਲਾ ਵਿਖੇ, ਪਹਿਲਾ ਬਣੇ ਕਾਲੇ ਕਾਨੂੰਨਾਂ ਅਤੇ ਪ੍ਰਸਤਾਵਿਤ ਪਕੋਕਾ ਵਿਰੁੱਧ, ਤਾਲਮੇਲ ਫ਼ਰੰਟ ਪੰਜਾਬ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਮਾਲਵੇ ਦੇ ਸਾਰੇ ਜ਼ਿਲਿਆਂ ਵਿਚੋਂ ਹਜ਼ਾਰਾਂ ਕਾਰਕੁਨਾਂ ਦੀ ਝੰਡੇ, ਮਾਟੋ, ਤਖ਼ਤੀਆਂ ਬੈਜਾਂ ਸਮੇਤ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। 30 ਜਨਵਰੀ ਨੂੰ ਲੁਧਿਆਣਾ ਵਿਖੇ ਪੱਕੇ ਤੌਰ ‘ਤੇ ਲਾਈ ਗਈ ਦਫ਼ਾ 144 ਵਿਰੁੱਧ ਹੋ ਰਹੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਨਿਰਣਾ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮਾਲਕੀ ਵਾਲੇ ਥਰਮਲ ਬੰਦ ਕਰਨ ਵਿਰੁੱਧ 5 ਫਰਵਰੀ ਨੂੰ ਬਠਿੰਡਾ ਅਤੇ 6 ਫਰਵਰੀ ਨੂੰ ਰੋਪੜ ਵਿਖੇ ਜੇਪੀਐਮਓ ਵੱਲੋਂ ਚੇਤਨਾ ਮਾਰਚ ਕਰਨ ਦਾ ਫ਼ੈਸਲਾ ਲਿਆ ਗਿਆ। ਆਨਲਾਈਨ ਰਜਿਸਟਰੇਸ਼ਨ ਦੇ ਮਸਲੇ ‘ਤੇ ਖੱਜਲ ਖ਼ੁਆਰ ਕੀਤੇ ਜਾ ਰਹੇ ਨਿਰਮਾਣ ਕਾਮਿਆਂ, ਅਬਾਦਕਾਰਾਂ, ਠੇਕਾ ਕਰਮੀਆਂ, ਕਿਸਾਨਾਂ, ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ ਦੇ ਚੱਲ ਰਹੇ ਸੰਗਰਾਮ ਦੀ ਹਰ ਪੱਖੋਂ ਇਮਦਾਦ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਸਰਬ ਸਾਥੀ ਦਰਸ਼ਨ ਸਿੰਘ ਬੈਲੂਮਾਜਰਾ, ਛੱਜੂ ਰਾਮ ਰਿਸ਼ੀ, ਮਲਕੀਤ ਸਿੰਘ ਵਜ਼ੀਦਕੇ, ਰਘਬੀਰ ਸਿੰਘ ਬੈਨੀਪਾਲ, ਮਹਿੰਦਰ ਸਿੰਘ ਅਚਰਵਾਲ, ਜਗਜੀਤ ਸਿੰਘ ਜੱਸੇਆਣਾ, ਗੁਰਤੇਜ ਸਿੰਘ ਹਰੀਨੌਂ ਪੂਰਨ ਚੰਦ ਨਨਹੇੜਾ, ਇਕਬਾਲ ਸਿੰਘ ਫ਼ਫੜੇ, ਅਮਰੀਕ ਸਿੰਘ, ਸੁਖਦੇਵ ਸਿੰਘ ਅਤਲਾ, ਜਸਵਿੰਦਰ ਸਿੰਘ ਸੰਗੂਧੌਣ, ਅਨਿਲ ਕੁਮਾਰ ਬਰਨਾਲਾ ਵੱਲੋਂ ਵੀ ਮੀਟਿੰਗ ‘ਚ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।

Scroll To Top