Now Reading
ਜਮਹੂਰੀ ਕਿਸਾਨ ਸਭਾ ਵੱਲੋਂ ਨਾਕਸ ਪ੍ਰਬੰਧਾਂ ਖਿਲਾਫ ਪ੍ਰਦਰਸ਼ਨ

ਜਮਹੂਰੀ ਕਿਸਾਨ ਸਭਾ ਵੱਲੋਂ ਨਾਕਸ ਪ੍ਰਬੰਧਾਂ ਖਿਲਾਫ ਪ੍ਰਦਰਸ਼ਨ

ਜੋਧਾਂ – ਜੋਧਾਂ ਤੇ ਗੁੱਜਰਵਾਲ ਦੀਆਂ ਦਾਣਾ ਮੰਡੀਆਂ ‘ਚ ਲਿਫਟਿੰਗ ਦਾ ਕੰਮ ਸੁਸਤ ਹੋਣ ਕਾਰਨ ਮੰਡੀਆਂ ‘ਚ ਕਣਕ ਦੀਆਂ ਬੋਰੀਆਂ ਦੇ ਢੇਰ ਲਗ ਚੁੱਕੇ ਹਨ ਤੇ ਮੰਡੀਆਂ ‘ਚ ਕਣਕ ਦੀ ਆਮਦ ਲਈ ਵੱਡੀ ਸਮੱਸਿਆ ਖੜੀ ਹੋ ਚੁੱਕੀ ਹੈ। ਜਿਸ ਕਾਰਨ ਕਿਸਾਨਾਂ ਤੇ ਆੜਤੀਆਂ ਲਈ ਮੁਸੀਬਤਾਂ ਬਣ ਰਹੀਆਂ ਹਨ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਘਬੀਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਸਹਿਜਾਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਹਰਨੇਕ ਗੁੱਜਰਵਾਲ, ਦਵਿੰਦਰ ਰਾਣਾ ਲਤਾਲਾ, ਸੀ.ਟੀ.ਯੂ ਆਗੂਆਂ ਚਰਨਜੀਤ ਤੇ ਅਮਰਜੀਤ ਹਿਮਾਯੂਪੁਰਾ ਤੋਂ ਇਲਾਵਾ ਕਿਸਾਨਾਂ ਚਰਨਾ ਜੱਟ ਕਾ, ਭੋਲਾ ਆੜਤੀਆ, ਭਿੰਦਰ ਜੋਧਾਂ ਤੇ ਮੰਡੀ ਕੰਮ ਕਰਦੇ ਮਜਦੂਰਾਂ ਨੇ ਮੰਗ ਕੀਤੀ ਕਿ ਕਣਕ ਦੀ ਲਿਫਟਿੰਗ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ। ਇਸ ਮੌਕੇ ‘ਤੇ ਬੋਲਦਿਆਂ ਕਿਸਾਨ ਆਗੂ ਰਘਬੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਰਕਾਰ ਨੇ ਟਰੱਕ ਯੂਨੀਅਨਾਂ ਨੂੰ ਭੰਗ ਕਰਕੇ ਜਿਥੇ ਟਰੱਕ ਅਪ੍ਰੇਟਰਾਂ ਦੇ ਰੁਜਗਾਰ ‘ਤੇ ਸੱਟ ਮਾਰੀ ਹੈ ਉਥੇ ਕਿਸਾਨਾਂ ਨੂੰ ਵੀ ਲਿਫਟਿੰਗ ਨਾ ਹੋਣ ਕਾਰਨ ਖਮਿਆਜਾ ਭੁਗਤਣਾ ਪੈ ਰਿਹਾ ਹੈ।

Scroll To Top