Now Reading
ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਮਨਸੂਰਾਂ ਪਿੰਡ ਦੀ ਕਮੇਟੀ ਦਾ ਗਠਨ

ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਮਨਸੂਰਾਂ ਪਿੰਡ ਦੀ ਕਮੇਟੀ ਦਾ ਗਠਨ

ਜੋਧਾਂ- ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਤੇ ਲੋਕ ਮਾਰੂ ਨੀਤੀਆਂ ਖਿਲਾਫ ਜਿਥੇ ਹਰ ਵਰਗ ਦੇ ਲੋਕਾਂ ‘ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ, ਉਥੇ ਇਨਾਂ ਨੀਤੀਆਂ ਖਿਲਾਫ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਵੱਲੋਂ ਤਿੱਖੀ ਮੁਹਿੰਮ ਵਿੱਢੀ ਹੋਈ ਹੈ। ਇਸੇ ਮੁਹਿੰਮ ਤਹਿਤ ਪਿੰਡ ਮਨਸੂਰਾਂ ਦੀ ਧਰਮਸ਼ਾਲਾ ਪੱਛਮੀ ਵਿਖੇ ਕਿਸਾਨਾਂ ਦਾ ਭਰਵਾਂ ਇਕੱਠ ਹੋਇਆ। ਇਸ ਮੌਕੇ ‘ਤੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਰਘਬੀਰ ਸਿੰਘ ਬੈਨੀਪਾਲ, ਤਹਿਸੀਲ ਸਕੱਤਰ ਅਮਰਜੀਤ ਸਹਿਜਾਦ, ਸਰਪ੍ਰਸਤ ਮਨਜੀਤ ਸਿੰਘ ਮਨਸੂਰਾਂ (ਰਿਟਾ ਰੋਡਵੇਜ ਯੂਨੀਅਨ ਆਗੂ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਪਹਿਲਾਂ ਚੋਣਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਉਥੇ ਉਲਟਾ ਕਿਸਾਨਾਂ ਦੀਆਂ ਮੋਟਰਾਂ ਤੇ ਮੀਟਰ ਲਾਉਣ ਦੀ ਆੜ ਹੇਠ ਬਿਲ ਵਸੂਲਣ ਦੀ ਤਿਆਰੀ ਕਰ ਲਈ ਹੈ। ਇਸੇ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਖਾਦਾਂ ਤੇ ਸਬਸਿਡੀ ਖਤਮ ਕਰਨ, ਸਰਕਾਰੀ ਖਰੀਦ ਏਜੰਸੀਆਂ ਨੂੰ ਲਾਂਭੇ ਕਰਨ ਤੇ ਫਸਲਾਂ ਦਾ ਲਾਹੇਵੰਦ ਭਾਅ ਨਾ ਦੇਣ ਦਾ ਜਿਹੜਾ ਕਿਸਾਨ ਵਿਰੋਧੀ ਫੈਸਲਾ ਲਿਆ ਹੈ ਉਸ ਖਿਲਾਫ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨਾਂ ਨੂੰ ਲਾਮਬੰਦ ਕਰ ਰਹੀ ਹੈ। ਕਿਸਾਨਾਂ ਦੇ ਏਕੇ ਤੇ ਸੰਘਰਸ਼ ਰੋਹ ਅੱਗੇ ਸਮੇਂ ਦੇ ਹਾਕਮਾਂ ਨੂੰ ਇਹ ਫੈਸਲੇ ਬਦਲਣ ਲਈ ਮਜਬੂਰ ਹੋਣਾ ਪਵੇਗਾ। ਮਨਸੂਰਾਂ ਵਿਖੇ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਯੂਨਿਟ ਦੀ ਚੋਣ ਵੀ ਕੀਤੀ ਗਈ। ਜਿਸ ਵਿਚ ਮੁਖ ਸਲਾਹਕਾਰ ਬਲਬੀਰ ਸਿੰਘ, ਸਰਪ੍ਰਸਤ ਮਨਜੀਤ ਸਿੰਘ ਮਨਸੂਰਾਂ, ਪ੍ਰਧਾਨ ਬੂਟਾ ਸਿੰਘ, ਜਨ. ਸਕੱਤਰ ਕੇਵਲ ਸਿੰਘ, ਸੈਕਟਰੀ ਹਰਦੀਪ ਸਿੰਘ ਹੈਪੀ ਖਜਾਨਚੀ ਸਵਰਨਜੀ ਤ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਨੰਬਰਦਾਰ ਮੀਤ ਪ੍ਰਧਾਨ ਜਗਦੇਵ ਸਿੰਘ ਗੋਲੂ , ਹਰੀ ਸਿੰਘ ਜੁਆਇੰਟ ਸਕੱਤਰ, ਫੌਜੀ ਹਰਦੀਪ ਸਿੰਘ ਜੁਆਇੰਟ ਸਕੱਤਰ, ਕਮੇਟੀ ਮੈਂਬਰ ਅਵਤਾਰ ਸਿੰਘ, ਮਨਜੀ ਤ ਸਿੰਘ, ਯੋਧਾ ਸਿੰਘ, ਸੁਖਦੇਵ ਸਿੰਘ ਸੋਖੀ, ਚਰਨਜੀਤ ਸਿੰਘ, ਹਰਨੇਕ ਸਿੰਘ ਨੇਕਾ, ਸੁਖਦੇਵ ਸਿੰਘ ਸੇਵਾ, ਤੇਜਾ ਸਿੰਘ , ਭੋਲਾ ਸਿੰਘ, ਇਸ਼ਟਪ੍ਰੀਤ ਸਿੰਘ, ਨੋਨਾ ਸਿੰਘ, ਬੂਟਾ ਸਿੰਘ, ਭਗਵੰਤ ਸਿੰਘ, ਸੋਨੀ ਆਦਿ ਕਮੇਟੀ ਮੈਂਬਰ ਚੁਣੇ ਗਏ।

Scroll To Top