ਜੋਧਾਂ : ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਇਕਾਈ ਮਨਸੂਰਾਂ ਦਾ ਵਫਦ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂਆਂ ਅਮਰਜੀਤ ਸਿੰਘ ਸਹਿਜਾਦ ਅਤੇ ਮਨਜੀਤ ਸਿੰਘ ਮਨਸੂਰਾਂ ਦੀ ਅਗਵਾਈ ਵਿਚ ਜੋਧਾਂ ਫੀਡਰ ਤੋਂ ਖੇਤੀਬਾੜੀ ਮੋਟਰਾਂ ਲਈ ਸਪਲਾਈ ਠੀਕ ਨਾ ਹੋਣ ਸਬੰਧੀ ਐੱਸਡੀਓ ਲਲਤੋਂ ਕਲਾਂ ਜਤਿੰਦਰ ਭੰਡਾਰੀ ਪਾਵਰਕਾਮ ਨੂੰ ਮਿਲਿਆ। ਇਸ ਮੌਕੇ ਆਗੂਆਂ ਨੇ ਬਿਜਲੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਮੋਟਰਾਂ ਨੂੰ ਸਪਲਾਈ ਕਰ ਰਹੇ ਜੋਧਾਂ ਫੀਡਰ ਦੀ ਹਾਲਤ ਖਸਤਾ ਹੋ ਚੁੱਕੀ ਹੈ। ਜਿਸ ਦੇ ਸਿੱਟੇ ਵਜੋਂ ਸਪਲਾਈ ਨਾਮਾਤਰ ਹੀ ਹੋ ਰਹੀ ਹੈ। ਮਹਿਕਮੇ ਦੇ ਪਹਿਲਾਂ ਵੀ ਧਿਆਂਨ ਵਿਚ ਲਿਆਉਣ ਦੇ ਬਾਵਜੂਦ ਇਸ ਵਿਚ ਕੋਈ ਸੁਧਾਰ ਨਹੀਂ ਹੋਇਆ। ਰੋਹ ਵਿਚ ਆਏ ਕਿਸਾਨਾਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਕਿਸਾਨਾਂ ਨੂੰ ਬਿਜਲੀ ਦੀ ਰੈਗੂਲਰ ਸਪਲਾਈ ਪੂਰਾ ਸਮਾਂ ਨਾ ਦਿੱਤੀ ਗਈ ਤਾਂ ਪਾਵਰਕਾਮ ਦਫਤਰ ਲਲਤੋਂ ਕਲਾਂ ਵਿਖੇ ਇਲਾਕੇ ਦੇ ਕਿਸਾਨਾਂ ਵੱਲੋਂ ਵੱਡਾ ਤੇ ਤਿੱਖਾ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਰਾਣਾ ਮਨਸੂਰਾਂ, ਸਰਬਜੀਤ ਸਿੰਘ ਬੰਟੀ ਸਾਬਕਾ ਪੰਚ, ਤਰਸੇਮ ਸਿੰਘ ਸੇਮਾ, ਜਿੰਦਰ ਸਿੰਘ, ਸੋਨੀ, ਮਨਪ੍ਰੀਤ, ਗੁਰਪ੍ਰੀਤ, ਸੁੱਖੀ, ਸੇਵਾ ਸਿੰਘ, ਪ੍ਰਗਟ ਸਿੰਘ, ਹੈਪੀ, ਰਾਹੁਲ, ਪਰਮਦੀਪ, ਸੋਹਣ ਸਿੰਘ, ਬਿੰਦਰ ਸਿੰਘ, ਸਿੰਮੀ, ਕੁਲਵਿੰਦਰ ਸਿੰਘ ਘੋਨਾ ਤੇ ਹੋਰ ਹਾਜ਼ਰ ਸਨ।