
ਗੁਰਦਾਸਪੁਰ- ਜਨਵਾਦੀ ਇਸਤਰੀ ਸਭਾ ਦੀ ਇਕ ਿਵਸ਼ੇਸ਼ ਮੀਿਟੰਗ ਮੀਤ ਪ੍ਰਧਾਨ ਅਮਰੀਕ ਕੌਰ ਅਤੇ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਔਰਤਾਂ ਦੀਆਂ ਸਮੱਸਿਆਵਾਂ ਉੁੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਲਈ ਪ੍ਰੇਰਿਤ ਕੀਤਾ ਗਿਆ। ਸਭਾ ਦੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ਕ ਔਰਤਾਂ ਨੂੰ ਵਧੇਰੇ ਹੱਕ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਲੇਕਿਨ ਅਸਲ ਹਕੀਕਤ ਤਾਂ ਇਹ ਹੈ ਕਿ ਸਮਾਜ ਵਿੱਚ ਔਰਤਾਂ ਨੂੰ ਅਜੇ ਵੀ ਮਾੜਾ ਅਤੇ ਕਮਜ਼ੋਰ ਸਮਝਿਆ ਜਾਂਦਾ ਹੈ ਅਤੇ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਦੇਸੀ ਤੇ ਵਿਦੇਸ਼ੀ ਕੰਪਨੀਆਂ ਵੱਲੋਂ ਆਪਣੇ ਇਸ਼ਤਿਹਾਰਾਂ ਵਿੱਚ ਔਰਤਾਂ ਦੀਆਂ ਅੱਧ ਨੰਗੀਆਂ ਤਸਵੀਰਾਂ ਵਿਖਾ ਕੇ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਾਜਾਰ ਵਿੱਚ ਇੱਕ ਉਤਪਾਦ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਔਰਤਾਂ ਅੱਜ ਵੀ ਕਿਧਰੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਕੁਝ ਮਾੜਾ ਵਾਪਰਨ ਦੀ ਸਥਿਤੀ ਵਿੱਚ ਹਮੇਸ਼ਾ ਮਰਦ ਦੀ ਬਜਾਏ ਔਰਤ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਰਾਈਆਂ ਦੇ ਖਿਲਾਫ਼ ਲੜਨ ਲਈ ਜਥੇਬੰਦ ਹੋ ਕੇ ਸਮੂਹਿਕ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਦਵਿੰਦਰ ਕੌਰ, ਨੀਲਮ ਰਾਣੀ, ਪ੍ਰਵੇਜ ਰੋਜ਼ੀ, ਕਮਲੇਸ਼ ਕੁਮਾਰੀ, ਹਸਨ ਬੀਬੀ, ਸ਼ਾਂਤੀ,ਰਜਨੀ, ਭਜਨੀ ਅਤੇ ਕਾਂਤਾ ਆਦਿ ਹਾਜ਼ਰ ਸਨ।