Now Reading
ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਚੱਕ ਰਾਮ ਨਗਰ ‘ਚ ਮੀਟਿੰਗ ਆਯੋਜਿਤ

ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਚੱਕ ਰਾਮ ਨਗਰ ‘ਚ ਮੀਟਿੰਗ ਆਯੋਜਿਤ

ਸ਼੍ਰੀ ਮੁਕਤਸਰ ਸਾਹਿਬ: ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਚੱਕ ਰਾਮ ਨਗਰ ‘ਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਬੀਬੀ ਕੁਲਦੀਪ ਕੌਰ ਨੇ ਕੀਤੀ। ਜਿਸ ਨੂੰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਗੁਰਮੀਤ ਕੌਰ ਚੱਕ ਬੀੜ ਨੇ ਸੰਬੋਧਨ ਕੀਤਾ। ਇਸ ਮੀਟਿੰਗ ‘ਚ 22 ਜੂਨ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੀ ਤਿਆਰੀ ਵੀ ਕੀਤੀ ਗਈ। ਇਸ ਮੌਕੇ ਇਕਾਈ ਦੀ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਤਹਿਤ ਬੀਬੀ ਕੁਲਦੀਪ ਕੌਰ ਨੂੰ ਪ੍ਰਧਾਨ, ਬੀਬੀ ਪ੍ਰਕਾਸ਼ ਕੌਰ ਨੂੰ ਸਕੱਤਰ, ਬਬਲੀ ਕੌਰ ਨੂੰ ਮੀਤ ਪ੍ਰਧਾਨ, ਜਸਬੀਰ ਕੌਰ ਨੂੰ ਖ਼ਜ਼ਾਨਚੀ, ਜਸਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਤੋਂ ਇਲਾਵਾ ਹਰਬੰਸ ਕੌਰ, ਅਮਨਦੀਪ ਕੌਰ, ਊਸ਼ਾ ਰਾਣੀ ਹਰਦੀਪ  ਕੌਰ ਨੂੰ ਕਮੇਟੀ ਮੈਂਬਰ ਚੁਣਿਆਂ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਿਸਮਤ ਸਿੰਘ, ਹਰਜੀਤ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ ਆਦਿ ਵੀ ਸ਼ਾਮਲ ਹੋਏ।

Scroll To Top